ਫਿਰੋਜ਼ਪੁਰ ਕੇਂਦਰੀ ਜੇਲ 'ਚੋਂ ਫਿਰ ਮਿਲੇ 4 ਮੋਬਾਇਲ ਫੋਨ, ਚਾਰ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਇਕ ਅਣਪਛਾਤੇ ਖਿਲਾਫ਼ ਵੀ ਮਾਮਲਾ ਕੀਤਾ ਦਰਜ

photo

 

ਫਿਰੋਜ਼ਪੁਰ: ਫਿਰੋਜ਼ਪੁਰ ਕੇਂਦਰੀ ਜੇਲ 'ਚ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜੇਲ 'ਚ ਬੰਦ ਹਵਾਲਾਤੀਆਂ ਦੀ ਚੈਕਿੰਗ ਦੌਰਾਨ 4 ਮੋਬਾਇਲ ਫੋਨ ਮਿਲੇ ਹਨ। ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਫਿਰੋਜ਼ਪੁਰ ਸਿਟੀ ਪੁਲਿਸ ਨੇ ਚਾਰ ਹਵਾਲਾਤੀਆਂ  ਅਤੇ ਇਕ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਨਾਜਾਇਜ਼ ਅਸਲੇ ਸਮੇਤ ਇਕ ਕਾਬੂ, 315 ਬੋਰ ਦੇ ਕੱਟੇ ਤੇ ਜ਼ਿੰਦਾ ਕਾਰਤੂਸ ਬਰਾਮਦ 

ਫਿਰੋਜ਼ਪੁਰ ਸਿਟੀ ਪੁਲਿਸ ਸਟੇਸ਼ਨ ਨੂੰ ਦਿਤੀ ਸ਼ਿਕਾਇਤ 'ਚ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਜੇਲ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਹਵਾਲਾਤੀ ਹਰਪ੍ਰੀਤ ਸਿੰਘ ਅਤੇ ਹਵਾਲਾਤੀ ਭੁਪਿੰਦਰ ਸਿੰਘ ਵਾਸੀ ਫਿਰੋਜ਼ਪੁਰ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ। ਜਦੋਂਕਿ ਚੈਕਿੰਗ ਦੌਰਾਨ ਦਲਜੀਤ ਸਿੰਘ ਅਤੇ ਵਿੱਕੀ ਕੋਲੋਂ ਲਾਕ-ਅਪ ਵਿਚ ਇਕ-ਇਕ ਮੋਬਾਈਲ ਬਰਾਮਦ ਹੋਇਆ।

ਇਹ ਵੀ ਪੜ੍ਹੋ: ਫਿਰੋਜ਼ਪੁਰ ਪੁਲਿਸ ਨੇ 3 ਜ਼ਿਲ੍ਹਿਆਂ ‘ਤੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ 

ਇਸ ਤੋਂ ਇਲਾਵਾ ਇਕ ਮੋਬਾਈਲ ਫੋਨ ਲਵਾਰਸ ਹਾਲਤ ਵਿਚ ਮਿਲਿਆ ਹੈ। ਫਿਰੋਜ਼ਪੁਰ ਸਿਟੀ ਥਾਣੇ ਦੇ ਏ.ਐਸ.ਆਈ ਗੁਰਮੇਲ ਸਿੰਘ ਨੇ ਦਸਿਆ ਕਿ ਫਿਰੋਜ਼ਪੁਰ ਕੇਂਦਰੀ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ 4 ਅੰਡਰ ਟਰਾਇਲ ਅਤੇ ਇਕ ਅਣਪਛਾਤੇ ਦੋਸ਼ੀ ਖਿਲਾਫ ਆਈਪੀਸੀ ਅਤੇ ਜੇਲ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।