ਫਿਰੋਜ਼ਪੁਰ ਪੁਲਿਸ ਨੇ 3 ਜ਼ਿਲ੍ਹਿਆਂ ‘ਤੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਸਰਹੱਦੀ ਇਲਾਕਿਆਂ 'ਚ ਗਸ਼ਤ ਦੌਰਾਨ ਸਮੱਗਲਰਾਂ ਕੋਲੋਂ ਬਰਾਮਦ ਕੀਤੇ ਗਏ ਸਨ ਇਹ ਸਾਰੇ ਨਸ਼ੀਲੇ ਪਦਾਰਥ

photo

 

ਫਿਰੋਜ਼ਪੁਰ,: ਸੂਬੇ 'ਚ ਨਸ਼ਿਆਂ ਦੇ ਨਿਪਟਾਰੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ  ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚ ਜ਼ਬਤ ਕੀਤੇ ਗਏ ਨਸ਼ੇ ਨੂੰ ਨਸ਼ਟ ਕਰ ਦਿਤਾ ਗਿਆ। ਇਸ ਦੌਰਾਨ ਲੇਬਲ ਡਰੱਗ ਡਿਸਪੋਜ਼ਲ ਕਮੇਟੀ, ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀਆਂ ਵਲੋਂ ਰਣਜੀਤ ਸਿੰਘ ਢਿੱਲੋਂ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਹਾਜ਼ਰ ਸਨ।

ਇਹ ਵੀ ਪੜ੍ਹੋ : ਫਾਜ਼ਿਲਕਾ 'ਚ 7 ਕਿਲੋ ਭੁੱਕੀ ਸਮੇਤ ਨਸ਼ਾ ਤਸਕਰ ਲੜਕੀ ਗ੍ਰਿਫਤਾਰ  

ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ, ਫਾਜ਼ਲਿਕਾ ਦੀ ਐਸਐਸਪੀ ਅਵਨੀਤ ਕੌਰ ਅਤੇ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਤੋਂ ਇਲਾਵਾ ਐਸਪੀ-ਡੀਐਸਪੀ ਦੀ ਹਾਜ਼ਰੀ ਵਿਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਸੁਖਬੀਰ ਐਗਰੋ ਲਿਮਟਿਡ ਹੁਕਮ ਸਿੰਘ ਵਾਲਾ ਵਿਖੇ ਨਸ਼ਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਇਹ ਵੀ ਪੜ੍ਹੋ : ਅਜਨਾਲਾ ਨੇੜੇ ਮੀਂਹ ਕਾਰਨ ਪਲਟੀ ਸਕੂਲੀ ਬੱਸ, ਵਿਦਿਆਰਥੀਆਂ ਨੂੰ ਲੱਗੀਆਂ ਗੰਭੀਰ ਸੱਟਾਂ 

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਤੋਂ 22 ਕਿਲੋ 62 ਗ੍ਰਾਮ ਹੈਰੋਇਨ, ਫਾਜ਼ਿਲਕਾ ਤੋਂ 88.375 ਕਿਲੋ ਹੈਰੋਇਨ ਅਤੇ 343700 ਨਸ਼ੀਲੀਆਂ ਗੋਲੀਆਂ, ਤਰਨਤਾਰਨ 'ਚ 74.904 ਕਿਲੋ ਹੈਰੋਇਨ ਤੇ 27767 ਨਸ਼ੀਲੀਆਂ ਗੋਲੀਆਂ, 1449 ਨਸ਼ੀਲੀਆਂ ਗੋਲੀਆਂ, 13,700 ਨਸ਼ੀਲੇ ਪਦਾਰਥ, 30,350 ਕਿਲੋ ਭੁੱਕੀ, 184 ਟੀਕੇ, 143 ਵੇਲਾਂ, 27 ਗ੍ਰਾਮ ਸਮੈਕ, 4,960 ਕਿਲੋ ਚਰਸ ਅਤੇ 166 ਹਰੇ ਪੌਦੇ ਨਸ਼ਟ ਕੀਤੇ ਗਏ। ਦਸਿਆ ਜਾ ਰਿਹਾ ਹੈ ਕਿ ਸਰਹੱਦੀ ਇਲਾਕਿਆਂ 'ਚ ਗਸ਼ਤ ਦੌਰਾਨ ਸਮੱਗਲਰਾਂ ਕੋਲੋਂ ਇਹ ਸਾਰੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।