Tran Taran News : BSF ਨੇ ਦੋ ਵੱਖ -ਵੱਖ ਥਾਵਾਂ ਤੋਂ 2 ਡੋਰਨ ਤੇ ਹੈਰੋਇਨ ਕੀਤੀ ਬਰਾਮਦ
Tran Taran News :1,060 ਗ੍ਰਾਮ ਸ਼ੱਕੀ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਕੀਤਾ ਜ਼ਬਤ
BSF ਵਲੋਂ ਬਰਾਮਦ ਕੀਤਾ ਡਰੋਨ ਤੇ ਹੈਰੋਇਨ
Tran Taran : ਤਰਨਤਾਰਨ - ਲੋਕ ਸਭਾ ਚੋਣਾਂ ਦੌਰਾਨ ਸੀਮਾ ਸੁਰੱਖਿਆ ਬਲ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਡਰੋਨ ਬਰਾਮਦ ਕੀਤੇ ਹਨ। ਕੁੱਲ ਮਿਲਾ ਕੇ ਡਰੋਨਾਂ ਤੋਂ 1,060 ਗ੍ਰਾਮ ਸ਼ੱਕੀ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਬੀਤੇ ਦਿਨੀਂ ਦੇਰ ਰਾਤ 8.10 ਵਜੇ ਦੇ ਕਰੀਬ ਸੀ.ਬੀ. ਚੰਦ ਪਿੰਡ ਦੀ ਇੱਕ ਖੇਤੀ ਵਾਲੀ ਜ਼ਮੀਨ ਤੋਂ ਜ਼ਬਤ ਕੀਤਾ ਗਿਆ। ਦੂਜਾ ਕਲਸੀਆਂ ਪਿੰਡ ਦੇ ਬਾਹਰਵਾਰ ਰਾਤ 10.35 ਵਜੇ ਦੇ ਕਰੀਬ ਬਰਾਮਦ ਕੀਤਾ ਗਿਆ ਹੈ।
(For more news apart from BSF recovered 2 doran and heroin from two different places News in Punjabi, stay tuned to Rozana Spokesman)