ਖੰਨਾ ਪੁਲਿਸ ਵੱਲੋਂ 7 ਕਰੋੜ ਦੀ ਹੈਰੋਇਨ ਸਮੇਤ ਔਰਤ ਕਾਬੂ, ਦਿੱਲੀ ਤੋਂ ਪੰਜਾਬ ‘ਚ ਕਰਨੀ ਸੀ ਸਪਲਾਈ
ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਚਲਾਈ ਜਾ ਰਹੀ ਨਸ਼ਾ ਵਿਰੋਧੀ...
ਖੰਨਾ: ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਨੇ 1 ਕਿਲੋ 260 ਗ੍ਰਾਮ ਹੈਰੋਇਨ ਸਮੇਤ ਕਥਿਤ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਐਸਪੀ (ਆਈ) ਜਸਵੀਰ ਸਿੰਘ ਦੀ ਅਗਵਾਈ ਵਿਚ ਨਾਰਕੋਟਿਕਸ ਸੇਲ ਨੇ ਪ੍ਰਿਸਟਾਈਨ ਮਾਲ ਦੇ ਬਾਹਰ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ।
ਗੋਬਿੰਦਗੜ੍ਹ ਵੱਲੋਂ ਆ ਰਹੀ ਸਵੀਫ਼ਟ ਡਿਜਾਇਰ ਕਾਰ (ਟੈਕਸੀ) ਨੂੰ ਸ਼ੱਕ ਦੇ ਆਧਾਰ ਉੱਤੇ ਰੋਕਿਆ ਗਿਆ। ਕਾਰ ਨੂੰ ਅਮਿਤ ਮੌਂਗੀਆ ਨਿਵਾਸੀ ਬਡੇਲ ਥਾਣਾ ਵਿਕਾਸਪੁਰੀ ਨਵੀਂ ਦਿੱਲੀ ਚਲਾ ਰਿਹਾ ਸੀ। ਪਿਛਲੀ ਸੀਟ ਉਤੇ ਈਵਾ ਦਾਸ ਬੈਠੀ ਸੀ। ਉਸਦੇ ਪਰਸ ਦੀ ਤਲਾਸ਼ੀ ਲੈਣ ਦੇ ਲਈ ਡੀਐਸਪੀ ਦੀਪਕ ਰਾਏ ਨੂੰ ਮੌਕੇ ‘ਤੇ ਬੁਲਾਇਆ ਗਿਆ। ਡੀਐਸਪੀ ਦੀ ਹਾਜਰੀ ਵਿਚ ਮਹਿਲਾ ਕਾਂਸਟੇਬਲ ਨੇ ਜਦੋਂ ਪਰਸ ਦੀ ਤਲਾਸ਼ੀ ਲਈ ਤਾਂ ਉਸਦੇ ਵਿਚ ਕੋਈ ਚੀਜ ਲੁਕਾਈ ਹੋਈ ਮਿਲੀ।
ਜਦੋਂ ਪਰਸ ਖੋਲਿਆ ਗਿਆ ਤਾਂ ਅੰਦਰ 1 ਕਿਲੋ 260 ਗ੍ਰਾਮ ਹੈਰੋਇਨ ਲੁਕਾਈ ਹੋਈ ਸੀ। ਪੜਤਾਲ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਔਰਤ ਨੇ ਔਲਾ ਕੈਬ ਦਿੱਲੀ ਤੋਂ ਜਲੰਧਰ ਤੱਕ ਲਈ ਸੀ। ਉਸਦਾ ਟੈਕਸੀ ਡਰਾਇਵਰ ਨਾਲ ਕਿਸੇ ਪ੍ਰਕਾਰ ਦਾ ਕੋਈ ਸੰਬੰਧ ਸਾਹਮਣੇ ਨਹੀਂ ਆਇਆ। ਜਿਸ ‘ਤੇ ਡਰਾਇਵਰ ਨੂੰ ਛੱਡ ਦਿੱਤਾ ਗਿਆ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ