ਸਕੂਲ ਟੀਚਰ ਵੱਲੋਂ ਨਰਸਰੀ ਦੇ ਬੱਚੇ ਦੀ ਕੁੱਟਮਾਰ

ਏਜੰਸੀ

ਖ਼ਬਰਾਂ, ਪੰਜਾਬ

ਜਾਣਕਾਰੀ ਅਨੁਸਾਰ ਜਦੋਂ ਮਾਮਲਾ ਸਕੂਲ ਪ੍ਰਿੰਸੀਪਲ ਦੇ ਕੋਲ ਲਿਜਾਇਆ ਗਿਆ ਤਾਂ ਉਹਨਾਂ ਨੇ ਅਗਲੀ ਕਾਰਵਾਈ ਤੱਕ ਇਸ ਮਾਮਲੇ ਨਾਲ ਸੰਬੰਧਿਤ ਅਧਿਆਪਕਾ ਨੂੰ ਸਸਪੈਂਡ ਕਰ ਦਿੱਤਾ।

school teacher beaten nursery student

ਜਲੰਧਰ- ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ 3 ਸਾਲ ਦੇ ਬੱਚੇ ਨੂੰ ਅਧਿਆਪਕ ਦੁਆਰਾ ਕੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੋਸ਼ਲ ਮੀਡੀਆ ਤੇ ਬੱਚੇ ਦੀ ਮਾਂ ਨੇ ਬਿਆਨ ਦਿੰਦੇ ਹੋਏ ਭਾਵੁਕ ਸ਼ਬਦਾਂ ਵਿਚ ਲਿਖਿਆ ਕਿ ''ਆਪਣੇ ਬੱਚੇ ਨੂੰ ਪਾਇਲਟ ਬਣਾਉਣਾ ਚਾਹੁੰਦੀ ਸੀ ਅਤੇ ਹਰ ਰੋਜ਼ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਉਸ ਨੂੰ ਪ੍ਰੇਰਿਤ ਕਰਦੀ ਸੀ ਪਰ ਜਦੋਂ ਸਕੂਲ ਟੀਚਰ ਨੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆਂ ਤਾਂ ਬੱਚੇ ਨੇ ਘਰ ਆ ਕੇ ਕਿਹਾ ਕਿ ਮਾਂ ਮੈਂ ਪਾਇਲਟ ਨਹੀਂ ਬਣਨਾ।

''ਬੱਚੇ ਦੀ ਮਾਂ ਨੇ ਬੱਚੇ ਦੀ ਤਸਵੀਰ ਸ਼ੋਸ਼ਲ ਮੀਡੀਆ ਤੇ ਪੋਸਟ ਕਰ ਕੇ ਨਿਆਂ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਜਦੋਂ ਮਾਮਲਾ ਸਕੂਲ ਪ੍ਰਿੰਸੀਪਲ ਦੇ ਕੋਲ ਲਿਜਾਇਆ ਗਿਆ ਤਾਂ ਉਹਨਾਂ ਨੇ ਅਗਲੀ ਕਾਰਵਾਈ ਤੱਕ ਇਸ ਮਾਮਲੇ ਨਾਲ ਸੰਬੰਧਿਤ ਅਧਿਆਪਕਾ ਨੂੰ ਸਸਪੈਂਡ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਟੀਚਰ ਨੇ ਇਸ ਮਾਮਲੇ ਵਿਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਬੱਚਾ ਕਲਾਸ ਰੂਮ ਵਿਚ ਸੌਂ ਰਿਹਾ ਸੀ

ਅਤੇ ਸਕੂਲ ਵਿਚ ਛੁੱਟੀ ਹੋਣ 'ਤੇ ਉਸ ਨੇ ਬੱਚੇ ਨੂੰ ਸਿਰਫ਼ ਜਗਾਇਆ ਹੀ ਸੀ ਪਰ ਕੁੱਟਿਆ ਨਹੀਂ ਸੀ। ਦੂਜੇ ਪਾਸੇ ਬੱਚੇ ਦੀ ਮਾਂ ਨੇ ਕਿਹਾ ਕਿ ਟੀਚਰ ਨੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ ਕਿਉਂਕਿ ਬੱਚੇ ਨੇ ਟੀਚਰ ਦੇ ਕਹਿਣ 'ਤੇ ਪਾਣੀ ਦੀ ਬੋਤਲ ਨੂੰ ਥੱਲੇ ਫਰਸ਼ 'ਤੇ ਨਹੀਂ ਰੱਖਿਆ ਸੀ। ਸਕੂਲ ਪ੍ਰਿੰਸੀਪਲ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਉਕਤ ਟੀਚਰ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਅਤੇ ਬੱਚੇ ਦੀ ਮਾਂ ਨੂੰ ਵਿਸ਼ਵਾਸ ਦਿਲਵਾਇਆ ਕਿ ਉਸ ਨੂੰ ਨਿਆਂ ਜ਼ਰੂਰ ਮਿਲੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।