ਸਿਖਿਆ ਬੋਰਡ: 12ਵੀਂ ਜਮਾਤ ਦੇ ਨਤੀਜੇ ਵਿਚ ਲੜਕੀਆਂ ਨੇ ਮਾਰੀ ਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

ਸਿਖਿਆ ਬੋਰਡ: 12ਵੀਂ ਜਮਾਤ ਦੇ ਨਤੀਜੇ ਵਿਚ ਲੜਕੀਆਂ ਨੇ ਮਾਰੀ ਬਾਜ਼ੀ

image

ਐਸ.ਏ.ਐਸ. ਨਗਰ, 30 ਜੁਲਾਈ (ਸੂਰਜ ਭਾਨ ਗੋਇਲ, ਸੁਖਦੀਪ ਸੋਈ) : ਅਕਾਦਮਿਕ ਸਾਲ 2020-21 ਲਈ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਸਮੇਤ ਓਪਨ ਸਕੂਲ ਸਾਰੇ ਰੈਗੂਲਰ ਪੀਖਿਆਰਥੀਆਂ ਦਾ ਨਤੀਜਾ ਸ਼ੁਕਰਵਾਰ ਨੂੰ  ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਪ੍ਰੋ.ਯੋਗਰਾਜ ਵਲੋਂ ਐਲਾਨਿਆ ਗਿਆ | ਇਸ ਵਾਰ 96.48 ਫ਼ੀ ਸਦੀ ਵਿਦਿਆਰਥੀ ਪਾਸ ਹੋਏ | ਲੜਕੀਆਂ ਦੀਆਂ ਪਾਸ ਪ੍ਰਤੀਸ਼ਸਤਾ 97.34 ਫ਼ੀ ਸਦੀ ਹੈ, ਜਦਕਿ ਲੜਕਿਆਂ ਦੀ ਪਾਸ ਫ਼ੀ ਸਦੀ 95.74 ਹੈ | 
ਕੰਟਰੋਲਰ ਪਰੀਖਿਆਵਾਂ ਜੇ.ਆਰ.ਮਹਿਰੋਕ ਵਲੋਂ ਜਾਣਕਾਰੀ ਅਨੁਸਾਰ ਸਾਲਾਨਾ ਸੀਨੀਅਰ ਸੈਕੰਡਰੀ ਪਰੀਖਿਆ ਮਾਰਚ 2021 ਦਾ ਨਤੀਜਾ ਪ੍ਰੀਖਿਆਰਥੀਆਂ ਦੇ ਵੇਰਵਿਆਂ ਅਤੇ ਅੰਕਾਂ ਸਹਿਤ 31 ਜੁਲਾਈ 21 ਨੂੰ  ਪੰਜਾਬ ਸਕੂਲ ਸਿਖਿਆ ਬੋਰਡ ਦੀ ਵੈੱਬ-ਸਾਈਟ 'ਤੇ ਜਾਣਕਾਰੀ ਲਈ ਉਪਲੱਬਧ ਹੋਵੇਗਾ | ਸੰਬੰਧਤ ਪ੍ਰੀਖਿਆਰਥੀ ਅਪਣਾ ਰੋਲ ਨੰਬਰ ਜਾਂ ਵੇਰਵੇ ਦਰਜ ਕਰਦੇ ਹੋਏ ਨਤੀਜਾ ਪ੍ਰਾਪਤ ਕਰ ਸਕਣਗੇ | ਨਤੀਜੇ ਵਿਚ ਜੇਕਰ ਕੋਈ ਤਰੁਟੀ ਪਾਈ ਜਾਂਦੀ ਹੈ ਤਾਂ ਸੰਬੰਧਤ ਪਰੀਖਿਆਰਥੀ ਨਤੀਜਾ ਐਲਾਨੇ ਜਾਣ ਤੋਂ 20 ਦਿਨ ਦੇ ਅੰਦਰ-ਅੰਦਰ ਬਿਨਾਂ ਕਿਸੇ ਲੇਟ ਫ਼ੀਸ ਦੇ ਕੇਵਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੋਧ ਕਰਵਾ ਸਕਦੇ ਹਨ | ਆਖ਼ਰੀ ਮਿਤੀ ਤੋਂ ਬਾਅਦ ਸੋਧ ਲਈ ਲੋੜੀਦੇ ਦਸਤਾਵੇਜ਼ਾਂ ਨਾਲ ਸੋਧ ਲਈ ਨਿਰਧਾਰਤ ਫ਼ੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ | ਕੰਟਰੋਲਰ ਪ੍ਰੀਖਿਆਵਾਂ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2021 ਦੇ ਐਲਾਨੇ ਅਪਣੇ ਨਤੀਜੇ  ਤੋਂ ਜੇਕਰ ਕੋਈ ਪ੍ਰੀਖਿਆਰਥੀ ਅਸੰਤੁਸ਼ਟ ਹੈ ਤਾਂ ਉਹ ਸਾਰੇ ਵਿਸ਼ਿਆਂ ਦੀ ਲਿਖਤੀ ਅਤੇ ਪ੍ਰਯੋਗੀ ਮੁੜ ਪ੍ਰੀਖਿਆ ਦੇਣ ਲਈ ਸਵੈ-ਘੋਸ਼ਣਾ ਪੱਤਰ ਦੀ ਕਾਪੀ ਜੋ ਕਿ ਸਬੰਧਤ ਜਾਂ ਉਸ ਦੇ ਮਾਪਿਆਂ ਵਲੋਂ ਪ੍ਰੀਖਿਆ ਦੇ 


ਵੇਰਵੇ ਦਰਜ ਕਰ ਕੇ ਨਤੀਜਾ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਅਪਣੇ ਸਕੂਲ ਦੀ ਲਾਗ ਇਨ ਆਈ.ਡੀ. ਰਾਹੀਂ ਸਿਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਭੇਜਣ | ਇਨ੍ਹਾਂ ਅਸੰਤੁਸ਼ਟ ਪ੍ਰੀਖਿਆਰਥੀਆਂ ਤੋਂ ਇਲਾਵਾ ਅਪਣੀ ਕਾਰਗੁਜ਼ਾਰੀ ਸੁਧਾਰਨ, ਵਾਧੂ ਵਿਸ਼ੇ ਜਾਂ ਓਪਨ ਸਕੂਲ ਪ੍ਰਣਾਲੀ ਅਧੀਨ ਤਿੰਨ ਜਾਂ ਤਿੰਨ ਤੋਂ ਵੱਧ ਵਿਸ਼ਿਆਂ ਦੀ ਰੀ-ਅਪੀਅਰ ਲਈ ਫ਼ਾਰਮ ਭਰਨ ਵਾਲੇ ਪਰੀਖਿਆਰਥੀਆਂ ਦੀ ਪਰੀਖਿਆ ਹਾਲਾਤ ਸੁਖਾਵੇਂ ਹੋਣ ਤੇ ਪਹਿਲਾਂ ਪ੍ਰਾਪਤ ਹੋਈ ਫ਼ੀਸ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਦੌਰਾਨ ਕਰਵਾਈ ਜਾਵੇਗੀ | ਕੰਟਰੋਲਰ ਪ੍ਰੀਖਿਆਵਾਂ ਅਨੁਸਾਰ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਐਲਾਨੇ ਇਨ੍ਹਾਂ ਨਤੀਜਿਆਂ ਨਾਲ ਸਬੰਧਤ ਸਰਟੀਫ਼ਿਕੇਟ ਡਿਜੀਲਾਕਰ 'ਤੇ ਅਪਲੋਡ ਕੀਤੇ ਜਾਣਗੇ |
30sas-suraj01