BSF ਅਧਿਕਾਰੀਆਂ ਨੇ ਸ਼ੁਰੂ ਕੀਤੀ ਪੌਦੇ ਲਗਾਉਣ ਦੀ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 SHQ BSF ਗੁਰਦਾਸਪੁਰ ਦੇ ਕੈਂਪਸ ਵਿੱਚ 300 ਬੂਟੇ ਲਗਾਏ ਗਏ

BSF PUNJAB : ONE MORE STEP TOWARDS HEALTHY LIFE AND GREEN ENVIRONMENT

ਗੁਰਦਸਪੂਰ : BSF ਵਲੋਂ ਗੁਰਦਾਸਪੁਰ ਵਿਖੇ ਪ੍ਰਭਾਕਰ ਜੋਸ਼ੀ, DIG SHQ BSF ਗੁਰਦਾਸਪੁਰ ਦੀ ਅਗਵਾਈ ਹੇਠ ਇੱਕ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ, SHQ BSF ਗੁਰਦਾਸਪੁਰ ਦੇ ਕੈਂਪਸ ਵਿੱਚ 300 ਬੂਟੇ ਲਗਾਏ ਗਏ।

ਇੱਕ ਹੋਰ ਸਮਾਗਮ ਵਿੱਚ ਫਿਰੋਜ਼ਪੁਰ ਸੈਕਟਰ ਅਧੀਨ *"ਰਨ ਫਾਰ ਸ਼ਹੀਦ"* ਅਤੇ *"ਹਰ ਘਰ ਤਿਰੰਗਾ"* ਦੇ ਮਾਟੋ ਤਹਿਤ ਐਸ.ਐਚ.ਕਿਊ. ਬੀ.ਐੱਸ.ਐੱਫ. ਫਿਰੋਜ਼ਪੁਰ ਤੋਂ ਜੇ.ਸੀ.ਪੀ. ਹੁਸੈਨੀਵਾਲਾ ਤੱਕ 14 ਕਿਲੋਮੀਟਰ ਦੀ ਦੌੜ ਅਤੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ।

ਸੁਰਿੰਦਰ ਮਹਿਤਾ ਵੀ.ਐਸ.ਐਮ. (ਸੇਵਾਮੁਕਤ), ਡੀ.ਆਈ.ਜੀ ਐਸ.ਐਚ.ਕਿਊ. ਫਿਰੋਜ਼ਪੁਰ ਨੇ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਖੁਦ ਇਸ ਵਿੱਚ ਭਾਗ ਲਿਆ।

ਬੀਐਸਐਫ ਸਰਹੱਦ ਦੀ ਰਾਖੀ ਦੇ ਆਪਣੇ ਮੁਢਲੇ ਕੰਮ ਤੋਂ ਇਲਾਵਾ, ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਖੇਡਾਂ ਅਤੇ ਵਾਤਾਵਰਣ ਅਨੁਕੂਲ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।