ਰਾਸ਼ਟਰਪਤੀ ਮੁਰਮੂ ਨੇ ਵੇਟਲਿਫਟਰ ਸੰਕੇਤ ਅਤੇ ਗੁਰੂਰਾਜਾ ਨੂੰ ਦਿਤੀ ਵਧਾਈ
ਰਾਸ਼ਟਰਪਤੀ ਮੁਰਮੂ ਨੇ ਵੇਟਲਿਫਟਰ ਸੰਕੇਤ ਅਤੇ ਗੁਰੂਰਾਜਾ ਨੂੰ ਦਿਤੀ ਵਧਾਈ
image
ਨਵੀਂ ਦਿੱਲੀ, 30 ਜੁਲਾਈ : ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਵੇਟਲਿਫਟਰ ਸੰਕੇਤ ਸਰਗਰ ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਗੁਰੂਰਾਜਾ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਅਣਥੱਕ ਮਿਹਨਤ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਰਗਰ ਨੇ ਪੁਰਸ਼ਾਂ ਦੇ 55 ਕਿਲੋ ਵਰਗ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਮੁਰਮੂ ਨੇ ਟਵੀਟ ਕੀਤਾ, ‘‘ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਈਵੈਂਟ ’ਚ ਸਿਲਵਰ ਮੈਡਲ ਜਿੱਤਣ ’ਤੇ ਸੰਕੇਤ ਸਰਗਰ ਅਤੇ ਕਾਂਸੀ ਤਮਗ਼ਾ ਜਿੱਤਣ ’ਤੇ ਗੁਰੂਰਾਜਾ ਨੂੰ ਵਧਾਈ। ਤੁਹਾਡੀ ਅਣਥੱਕ ਮਿਹਨਤ ਨੇ ਤੁਹਾਨੂੰ ਸਫ਼ਲਤਾ ਦਿਵਾਈ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਮੈਡਲ ਟੇਬਲ ਵਿਚ ਭਾਰਤ ਦਾ ਖਾਤਾ ਖੁਲ੍ਹ ਗਿਆ। ਮੇਰੀਆਂ ਸ਼ੁਭਕਾਮਨਾਵਾਂ।’’ (ਏਜੰਸੀ)