Amritsar News : ਨਸ਼ਾ ਤਸਕਰਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, 6 ਤਸਕਰ ਕੀਤੇ ਗ੍ਰਿਫ਼ਤਾਰ
Amritsar News : 70 ਹਜ਼ਾਰ ਤੋਂ ਵੱਧ ਟ੍ਰਾਮਾਡੋਲ ਗੋਲੀਆਂ ਅਤੇ ਡਰੱਗ ਮਨੀ ਕੀਤੀ ਬਰਾਮਦ
Amritsar News in Punjabi : ਨਸ਼ਾ ਤਸਕਰਾਂ ਖ਼ਿਲਾਫ਼ ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਪੁਲਿਸ ਵੱਲੋਂ ਟ੍ਰਾਮਾਡੋਲ ਨਸ਼ਾ ਸਪਲਾਈ ਕਰਨ ਵਾਲੇ 6 ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਲਗਾਤਾਰ ਹੋਏ ਖੁਲਾਸਿਆਂ ਅਤੇ ਛਾਪਿਆਂ ਰਾਹੀਂ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕੇਮਿਸਟ, ਡਿਸਟ੍ਰੀਬਿਊਟਰ ਅਤੇ Lucent Biotech Ltd. ਦਾ ਪਲਾਂਟ ਹੈੱਡ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 70,000 ਤੋਂ ਵੱਧ ਟ੍ਰਾਮਾਡੋਲ ਗੋਲੀਆਂ, 7.65 ਲੱਖ ਡਰੱਗ ਮਨੀ, ਟ੍ਰਾਮਾਡੋਲ ਦਾ 325 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਹੋਇਆ ਹੈ।
ਫੜੀਆਂ ਗਈਆਂ ਗੋਲੀਆਂ ਉੱਤੇ “Government Supply Only – Not for Sale” ਛਪਿਆ ਹੋਇਆ ਸੀ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰੀ ਸਪਲਾਈ ਸਟਾਕ ਨੂੰ ਗੈਰਕਾਨੂੰਨੀ ਤੌਰ 'ਤੇ ਮਾਰਕੀਟ ਵਿੱਚ ਭੇਜਿਆ ਜਾ ਰਿਹਾ ਸੀ। ਇਸ ਮਾਮਲੇ ਵਿੱਚ ਕਈ ਫਾਰਮਾ ਯੂਨਿਟ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਹਨ, ਜਿਨ੍ਹਾਂ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਰਿਕਾਰਡ ਵੀ ਜ਼ਬਤ ਕੀਤੇ ਗਏ ਹਨ।
ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਨਸ਼ਾ ਤਸਕਰੀ ਅਤੇ ਆਰਗੈਨਾਈਜ਼ਡ ਕਰਾਈਮ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰੱਖੇਗੀ।
(For more news apart from Amritsar Police major action against drug 6 smugglers arrested News in Punjabi, stay tuned to Rozana Spokesman)