Moga News : ਰਿਸ਼ਵਤ ਲੈਣ ਦਾ ਮਾਮਲਾ : ਅਦਾਲਤ ਨੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ ਐਲਾਨਿਆ ਭਗੌੜਾ
Moga News : ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ ਲਏ ਸਨ 5 ਲੱਖ ਰੁਪਏ, 23 ਅਕਤੂਬਰ 2024 ਨੂੰ ਅਰਸ਼ਪ੍ਰੀਤ 'ਤੇ ਹੋਇਆ ਸੀ ਮਾਮਲਾ ਦਰਜ
Moga News in Punjabi : ਪਿਛਲੇ 9 ਮਹੀਨਿਆਂ ਪਹਿਲਾ ਰਿਸ਼ਵਤ ਲੈਣ ਦੇ ਦੋਸ਼ਾਂ ਚ ਘਿਰੀ ਮਹਿਲ ਪੁਲਿਸ ਇੰਸਪੈਕਟਰ ਨੂੰ ਅਦਾਲਤ ਵੱਲੋਂ ਭਗੌੜੀ ਐਲਾਨੇ ਜਾਣ ਮਗਰੋਂ ਸਸਪੈਂਡ ਇੰਸਪੈਕਟਰ ਖ਼ਿਲਾਫ਼ ਧਾਰਾ 2009 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸਦੇ ਖ਼ਿਲਾਫ਼ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ’ਚ ਭ੍ਰਿਸ਼ਟਾਚਾਰ ਐਕਟ ਅਧੀਨ ਵੀ ਕੇਸ ਦਰਜ ਸੀ।
ਥਾਣਾ ਕੋਟ ਇਸੇ ਖਾਂ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਦੀ ਤਤਕਾਲੀਨ ਇੰਚਾਰਜ ਅਰਸ਼ਪ੍ਰੀਤ ਕੌਰ ਦੇ ਖ਼ਿਲਾਫ਼ 23 ਅਕਤੂਬਰ 2024 ਨੂੰ ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਔਰਤ ਪੁਲਿਸ ਅਧਿਕਾਰੀ ਫਰਾਰ ਚੱਲ ਰਹੀ ਹੈ। ਉਸਦੀ ਜਮਾਨਤ ਦੀ ਅਰਜ਼ੀ ਵੀ ਰੱਦ ਹੋ ਚੁੱਕੀ ਹੈ।
ਕੇਸ ਦਰਜ ਹੋਣ ਦੇ 9 ਮਹੀਨੇ ਬਾਅਦ ਵੀ ਸਸਪੈਂਡ ਔਰਤ ਅਧਿਕਾਰੀ ਅਦਾਲਤ ਵਿਚ ਹਾਜ਼ਰ ਨਹੀਂ ਹੋਈ, ਜਿਸ ਕਰਕੇ ਉਸਨੂੰ ਅਦਾਲਤ ਨੇ ਭਗੌੜੀ ਐਲਾਨ ਦਿੱਤਾ। ਥਾਣਾ ਕੋਟਇਸੇ ਖਾਂ ਵਿਚ ਅਰਸ਼ਪ੍ਰੀਤ ਕੌਰ ਖ਼ਿਲਾਫ਼ ਧਾਰਾ 209 ਹੇਠ ਕੇਸ ਦਰਜ ਹੋਇਆ ਹੈ। ਪੁਲਿਸ ਤੇ ਦੱਸਣ ਮੁਤਾਬਕ 1 ਅਕਤੂਬਰ 2024 ਨੂੰ ਮੁਖਬਿਰ ਨੇ ਸੂਚਨਾ ਦਿੱਤੀ ਸੀ ਕਿ ਉਸੇ ਦਿਨ NDPS ਐਕਟ ਦੇ ਮਾਮਲੇ ’ਚ ਥਾਣਾ ਕੋਟ ਇਸੇ ਖਾਂ ਦੀ ਪੁਲਿਸ ਨੇ ਅਮਰਜੀਤ ਸਿੰਘ ਨਿਵਾਸੀ ਕੋਟਇਸੇ ਖਾਂ ਨੂੰ ਸਕਾਰਪਿਓ ਗੱਡੀ ਅਤੇ 2 ਕਿਲੋ ਅਫੀਮ ਸਮੇਤ ਫੜਿਆ ਸੀ।
ਅਮਰਜੀਤ ਦੇ ਨਾਲ ਉਸਦਾ ਭਰਾ ਮਨਪ੍ਰੀਤ ਸਿੰਘ ਅਤੇ ਭਤੀਜਾ ਗੁਰਪ੍ਰੀਤ ਸਿੰਘ ਵੀ ਸੀ ਉਸ ਨੂੰ ਵੀ 3 ਕਿਲੋ ਅਫੀਮ ਸਮੇਤ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਥਾਣੇ ਦੇ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਚੌਕੀ ਦੇ ਮੁੰਸ਼ੀ ਰਾਜਪਾਲ ਸਿੰਘ ਨਾਲ ਮਿਲਕੇ 5 ਲੱਖ ਰੁਪਏ ਲਏ ਸਨ।
(For more news apart from Bribe taking case: Court declares Inspector Arshpreet Kaur a fugitive News in Punjabi, stay tuned to Rozana Spokesman)