Hoshiarpur News : ਨੇਤਰਹੀਣ ਹੋਣ ਦੇ ਬਾਵਜੂਦ ਮਨਿੰਦਰਜੀਤ ਸਿੰਘ ਨੇ ਪਾਸ ਕੀਤੀ UGC ਦੀ ਪ੍ਰੀਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Hoshiarpur News : ਨੌਜਵਾਨ ਨਸ਼ੇ ਛੱਡ ਕੇ ਮਾਂ ਬਾਪ ਦਾ ਨਾਂਅ ਕਰਨ ਰੌਸ਼ਨ -ਮਨਿੰਦਰਜੀਤ ਸਿੰਘ 

ਨੇਤਰਹੀਣ ਹੋਣ ਦੇ ਬਾਵਜੂਦ ਮਨਿੰਦਰਜੀਤ ਸਿੰਘ ਨੇ ਪਾਸ ਕੀਤੀ UGC ਦੀ ਪ੍ਰੀਖਿਆ

 Hoshiarpur News in Punjabi : ਹੁਸ਼ਿਆਰਪੁਰ ਦੇ ਮੁਕੇਰੀਆਂ ਵਿਖੇ ਪੈਂਦੇ ਪਿੰਡ ਚੀਮਾ ਪੋਤਾ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਮਨਿੰਦਰਜੀਤ ਸਿੰਘ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਇਨਸਾਨ ਦੇ ਮਨ ਵਿੱਚ ਹੌਂਸਲਾ ਹੋਵੇ ਤਾਂ ਕੋਈ ਵੀ ਰੁਕਾਵਟ ਉਸਦੇ ਰਸਤੇ ਨੂੰ ਰੋਕ ਨਹੀਂ ਸਕਦੀ। ਨੇਤ੍ਰਹੀਨ ਹੋਣ ਦੇ ਬਾਵਜੂਦ ਮਨਿੰਦਰਜੀਤ ਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕਰ ਕੇ ਇਲਾਕੇ ਵਿੱਚ ਇੱਕ ਵੱਖਰਾ ਮਕਾਮ ਹਾਸਿਲ ਕੀਤਾ ਅਤੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ।

ਮਨਿੰਦਰਜੀਤ ਨੇ ਦੱਸਿਆ ਕਿ ਬਚਪਨ ਵਿੱਚ ਉਸ ਦੀਆਂ ਅੱਖਾਂ ਬਿਲਕੁਲ ਠੀਕ ਸਨ, ਪਰ ਸਮੇਂ ਦੇ ਨਾਲ ਨਜ਼ਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਸਕੂਲ ਦੌਰਾਨ ਹੀ ਉਸਦੀ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ। ਫਿਰ ਵੀ ਮਨਿੰਦਰ ਨੇ ਹੌਸਲਾ ਨਹੀਂ ਹਾਰਿਆ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਬਾਰਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿੱਚ ਦਾਖਲਾ ਲਿਆ।

ਮਨਿੰਦਰਜੀਤ ਨੇ ਦੱਸਿਆ ਕਿ ਉਸਦੀ ਯੂਜੀਸੀ ਨੈਟ ਦੀ ਪਰੀਖਿਆ 29 ਜੂਨ 2025 ਨੂੰ ਜਲੰਧਰ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋਈ। ਜਦੋਂ ਨਤੀਜਾ ਆਇਆ ਤਾਂ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਸਨੇ ਕਿਹਾ, “ਮੇਰੇ ਮਾਤਾ-ਪਿਤਾ ਨੂੰ ਮੇਰੇ ਉੱਤੇ ਪੂਰਾ ਭਰੋਸਾ ਸੀ ਅਤੇ ਮੈਂ ਉਹਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰੀਆ ਹਾਂ। ਇਹ ਮੇਰੇ ਮਾਪਿਆਂ ਦੇ ਆਸ਼ੀਰਵਾਦ ਅਤੇ ਮੇਰੇ ਆਪਣੇ ਹੌਸਲੇ ਦਾ ਨਤੀਜਾ ਹੈ ਕਿ ਮੈਂ ਅੱਜ ਇਥੇ ਤਕ ਪਹੁੰਚਿਆ ਹਾਂ।

(For more news apart from Despite being blind, Maninderjit Singh passed UGC exam News in Punjabi, stay tuned to Rozana Spokesman)