Punjabi University News : ਫ਼ੰਡਿੰਗ ਵਿਵਾਦ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਗੁਰੂ ਤੇਗ ਬਹਾਦਰ ਚੇਅਰ ਹੋਈ ਨਜ਼ਰਅੰਦਾਜ਼ 

ਏਜੰਸੀ

ਖ਼ਬਰਾਂ, ਪੰਜਾਬ

Punjabi University News : 350ਵੇਂ ਸ਼ਹੀਦੀ ਪੁਰਬ ਨੂੰ ਲੈ ਕੇ SGPC ਤੇ ਪੰਜਾਬ ਸਰਕਾਰ ਵਿਚਕਾਰ ਚੱਲ ਰਿਹੈ ਟਕਰਾਅ

Punjabi University's Guru Tegh Bahadur Chair Ignored During Funding Controversy Latest News in Punjabi 

Punjabi University's Guru Tegh Bahadur Chair Ignored During Funding Controversy Latest News in Punjabi ਪਟਿਆਲਾ: ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਚਕਾਰ ਚੱਲ ਰਹੇ ਟਕਰਾਅ ਦੇ ਵਿਚਕਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ’ਚ ਫ਼ੰਡਿੰਗ ਵਿਵਾਦ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਚੇਅਰ ਨਜ਼ਰਅੰਦਾਜ਼ ਹੋ ਰਹੀ ਹੈ।

ਚੇਅਰ ਨੂੰ 1993 ਵਿਚ ਰਾਸ਼ਟਰੀ ਏਕਤਾ ਚੇਅਰ ਵਜੋਂ ਸਥਾਪਤ ਕੀਤਾ ਗਿਆ ਸੀ, ਜਿਸ ਤੋਂ ਬਾਅਦ 2005 ਵਿਚ ਨੌਵੇਂ ਸਿੱਖ ਗੁਰੂ ਦੇ ਸਨਮਾਨ ਵਿਚ ਨਾਮ ਬਦਲ ਕੇ, ਇਸ ਚੇਅਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ, ਕੁਰਬਾਨੀ ਅਤੇ ਸਿਖਿਆਵਾਂ 'ਤੇ ਖੋਜ ਅਤੇ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸਮਰਪਤ ਕੀਤਾ ਗਿਆ ਸੀ ਹਾਲਾਂਕਿ, ਹੁਣ ਫ਼ੰਡਿੰਗ ਦੀ ਭਾਰੀ ਘਾਟ ਅਤੇ ਪ੍ਰਸ਼ਾਸਨਿਕ ਉਦਾਸੀਨਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

1993 ਤੋਂ 1996 ਤਕ, ਚੇਅਰ ਸੁਤੰਤਰ ਤੌਰ 'ਤੇ ਪ੍ਰੋਫ਼ੈਸਰ ਐਚ.ਐਸ. ਦਿਉਲ ਦੀ ਅਗਵਾਈ ਹੇਠ ਸੀ। ਉਦੋਂ ਤੋਂ, ਇਹ ਐਡਹਾਕ ਪ੍ਰਬੰਧਾਂ ਅਧੀਨ ਕੰਮ ਕਰ ਰਹੀ ਹੈ ਤੇ ਇਸ ਦਾ ਵਾਧੂ ਚਾਰਜ ਲਗਾਤਾਰ ਵਿੱਤੀ ਰੁਕਾਵਟਾਂ ਕਾਰਨ ਯੂਨੀਵਰਸਿਟੀ ਫ਼ੈਕਲਟੀ ਨੂੰ ਸੌਂਪ ਦਿਤਾ ਗਿਆ।

2024 ਵਿਚ, ਚੇਅਰ ਨੂੰ ਰਸਮੀ ਤੌਰ 'ਤੇ ਇਤਿਹਾਸ ਵਿਭਾਗ ਨਾਲ ਜੋੜਿਆ ਗਿਆ ਸੀ, ਜਿਸ ਦੀ ਇੰਚਾਰਜ ਡਾ. ਸੰਦੀਪ ਕੌਰ ਸੀ।

ਡਾ. ਸੰਦੀਪ ਕੌਰ ਨੇ ਕਿਹਾ "ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸਿਖਿਆਵਾਂ 'ਤੇ ਕੇਂਦ੍ਰਿਤ ਦੋ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਅਤੇ ਤੀਜੀ ਕਿਤਾਬ 350ਵੀਂ ਸ਼ਹੀਦੀ ਪੁਰਬ ਦੇ ਆਸਪਾਸ ਪ੍ਰਕਾਸ਼ਤ ਹੋਣ ਦੀ ਉਮੀਦ ਹੈ। ਅਸੀਂ ਸ਼ਹੀਦ ਨਾਨਕ ਸਿੰਘ ਮੈਮੋਰੀਅਲ ਲੈਕਚਰ ਸੀਰੀਜ਼ ਦੇ ਤਹਿਤ 14 ਸਾਲਾਨਾ ਲੈਕਚਰ ਵੀ ਕਰਵਾਏ ਹਨ ਤੇ 2013 ਵਿਚ ਇਕ ਹਫ਼ਤੇ ਦੀ ਵਰਕਸ਼ਾਪ ਕਰਵਾੀ ਗਈ ਸੀ।" 

ਅੱਠ ਸਾਲ ਸੇਵਾ ਨਿਭਾਉਣ ਵਾਲੇ ਸਾਬਕਾ ਇੰਚਾਰਜ ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਅੱਠ ਕਿਤਾਬਾਂ ਪ੍ਰਕਾਸ਼ਤ ਹੋਈਆਂ ਸਨ ਫਿਰ ਵੀ, ਫ਼ੈਕਲਟੀ ਮੈਂਬਰ ਚੇਅਰ ਦੀ ਖ਼ੁਦਮੁਖਤਿਆਰੀ ਅਤੇ ਨਿਰੰਤਰ ਵਿੱਤੀ ਸਹਾਇਤਾ ਦੀ ਘਾਟ ਚੱਲ ਰਹੀ ਹੈ।

ਇਕ ਸੀਨੀਅਰ ਪ੍ਰੋਫ਼ੈਸਰ ਦੇ ਅਨੁਸਾਰ 2005 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਗਭਗ 5 ਲੱਖ ਰੁਪਏ ਦੀ ਸ਼ੁਰੂਆਤੀ ਗ੍ਰਾਂਟ ਅਲਾਟ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਕੋਈ ਨਵਾਂ ਫ਼ੰਡ ਮਨਜ਼ੂਰ ਨਹੀਂ ਕੀਤਾ ਗਿਆ। 

ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਸਹਾਇਤਾ ਪ੍ਰਾਪਤ ਕਰਨ ਦੇ ਯਤਨਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਲਗਭਗ 10 ਕਰੋੜ ਰੁਪਏ ਦੀ ਗ੍ਰਾਂਟ ਦੀ ਬੇਨਤੀ ਕਰਦੇ ਹੋਏ ਪੱਤਰ ਲਿਖਿਆ ਹੈ ਅਤੇ ਚੇਅਰ ਨੂੰ ਮੁੜ ਸੁਰਜੀਤ ਕਰਨ ਅਤੇ ਖੋਜ ਨੂੰ ਉਤਸ਼ਾਹਤ ਕਰਨ ਲਈ ਰਾਜ ਸਰਕਾਰ ਤੋਂ 5 ਕਰੋੜ ਰੁਪਏ ਦੀ ਵੀ ਮੰਗ ਕੀਤੀ ਹੈ।

(For more news apart from stay tuned to Rozana Spokesman.)