ਸਤਨਾਮ ਖੱਟੜਾ ਦੇ ਘਰ ਕੰਮ ਕਰਨ ਵਾਲੀ ਇਸ ਮਹਿਲਾ ਨੇ ਦੱਸਿਆ ਖੱਟੜਾ ਦੀ ਮੌਤ ਦਾ ਸੱਚ, ਦੇਖੋ ਵੀਡੀਓ
ਇਹ ਨੌਜਵਾਨ ਬਹੁਤ ਹੀ ਸ਼ਾਂਤ ਸੁਭਾਅ ਅਤੇ ਨੇਕ ਦਿਲ ਦਾ ਸੀ
ਚੰਡੀਗੜ੍ਹ - ਬੀਤੇ ਦਿਨੀਂ ਪੰਜਾਬ ਦਾ ਇੱਕ ਸ਼ਾਨਦਾਰ ਬਾਡੀ ਬਿਲਡਰ ਅਤੇ ਯੂਥ ਨੂੰ ਜਿੰਮ ਲਈ ਉਤਸ਼ਾਹਿਤ ਕਰਨ ਵਾਲਾ ਸਤਨਾਮ ਖੱਟੜਾ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ। ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ। ਸਤਨਾਮ ਦੀ ਮੌਤ ਤੋਂ ਬਾਅਦ ਫਿੱਟਨੈੱਸ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ । ਨਸ਼ੇ ਦੀ ਦਲ ਦਲ ਚੋਂ ਨਿਕਲ ਕੇ ਇਸ ਨੌਜਵਾਨ ਨੇ ਇੰਨਾ ਸੋਹਣਾ ਸਰੀਰ ਬਣਾਇਆ ਸੀ।
ਉਹਨਾਂ ਦੀ ਮੌਤ ਦੌਰਾਨ ਸਪੋਕਸਮੈਨ ਟੀਵੀ ਨੇ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਆਂਢ-ਗੁਆਂਢ ਨਾਲ ਗੱਲ ਬਾਤ ਕੀਤੀ। ਗੱਲਬਾਤ ਦੌਰਾਨ ਸਤਨਾਮ ਖੱਟੜਾ ਦੇ ਇਕ ਗੁਆਂਢੀ ਦਾ ਕਹਿਣਾ ਹੈ ਕਿ ਇਹ ਨੌਜਵਾਨ ਬਹੁਤ ਹੀ ਸ਼ਾਂਤ ਸੁਭਾਅ ਅਤੇ ਨੇਕ ਦਿਲ ਦਾ ਸੀ। ਉਹਨਾਂ ਦਾ ਕਹਿਣਾ ਹੈ ਕਿ 29 ਅਗਸਤ ਸਵੇਰੇ 4 ਵਜੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਸਤਨਾਮ ਖੱਟੜਾ ਦੇ ਘਰ ਕੰਮ ਕਰਨ ਵਾਲੀ ਇਕ ਔਰਤ ਨੇ ਕਿਹਾ ਕਿ ਅਜਿਹਾ ਪੁੱਤ ਰੱਬ ਸਭਨਾ ਨੂੰ ਦੇਵੇ ਕਿਉਂਕਿ ਉਹ ਬਹੁਤ ਹੀ ਨੇਕ ਦਿਲ ਇਨਸਾਨ ਸੀ ਹਰ ਇਕ ਦੀ ਮਦਦ ਕਰਦਾ ਸੀ। ਔਰਤ ਦਾ ਕਹਿਣਾ ਹੈ ਕਿ ਜਦੋਂ ਕੋਈ ਵੀ ਬਿਮਾਰ ਹੁੰਦਾ ਸੀ ਤਾਂ ਉਹ ਖੁਦ ਆਪ ਡਾਕਟਰ ਕੋਲ ਲੈ ਕੇ ਜਾਂਦਾ ਸੀ। ਔਰਤ ਨੇ ਕਿਹਾ ਕਿ ਸਤਨਾਮ ਖੱਟੜਾ ਅੱਜ ਤੱਕ ਕਿਸੇ ਨਾਲ ਬੇਵਜਾਹ ਨਹੀਂ ਲੜਿਆ ਸਗੋਂ ਸਭ ਨੂੰ ਮਿਲ ਕੇ ਰਹਿਣ ਲਈ ਪ੍ਰੇਰਿਤ ਕਰਦਾ ਸੀ।