ਜਿਹੜਾ ‘ਜਥੇਦਾਰ’ ਅਕਾਲ ਤਖ਼ਤ ’ਤੇ ਨਹੀਂ ਬੈਠ ਸਕਦਾ, ਉਸ ਨੇ ਬੇਅਦਬੀਆਂ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ

ਏਜੰਸੀ

ਖ਼ਬਰਾਂ, ਪੰਜਾਬ

ਜਿਹੜਾ ‘ਜਥੇਦਾਰ’ ਅਕਾਲ ਤਖ਼ਤ ’ਤੇ ਨਹੀਂ ਬੈਠ ਸਕਦਾ, ਉਸ ਨੇ ਬੇਅਦਬੀਆਂ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ’ਤੇ ਕੀਤਾ ਤਲਬ

image

ਭਾਈ ਮੰਡ ਨੇ ਕਾਂਗਰਸੀ ਮੰਤਰੀ ਰੰਧਾਵਾ ਤੇ ਬਾਜਵਾ ਅਤੇ 3 ਐਮ ਐਲ ਏਜ਼ ਸਬੰਧੀ ਫ਼ੈਸਲਾ ਰਾਂਖਵਾ ਰਖਿਆ  

ਅੰਮ੍ਰਿਤਸਰ, 30 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਜਿਹੜਾ ਤਖ਼ਤ ਖ਼ੁਦ ਅਕਾਲ ਤਖ਼ਤ ਉਤੇ ਬੈਠਣ ਦੀ ਤਾਕਤ ਨਹੀਂ ਰਖਦੀ, ਅਜਿਹੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਮੰਡ ਨੇ ਬੇਅਦਬੀਆਂ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਸਤੰਬਰ ਨੂੰ ਪੇਸ਼ ਹੋ ਕੇ ਸਪੱਸ਼ੀਕਰਨ ਦੇਣ ਲਈ ਤਲਬ ਕੀਤਾ ਹੈ। ਉਨ੍ਹਾਂ ਦੋ ਕਾਂਗਰਸੀ ਮੰਤਰੀਆਂ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਤਿੰਨ ਵਿਧਾਇਕਾਂ ਕੁਲਬੀਰ ਸਿੰਘ ਜ਼ੀਰਾ, ਹਰਮਿੰਦਰ ਸਿੰਘ ਗਿੱਲ ਅਤੇ ਕੁਸ਼ਲਦੀਪ ਸਿੰਘ ਢਿੱਲੋ ਸਬੰਧੀ ਫ਼ੈਸਲਾ ਰਾਂਖਵਾ ਰੱਖ ਲਿਆ ਹੈ। 
ਭਾਈ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਸਪੱਸ਼ਟੀਕਰਨ ਉਨ੍ਹਾਂ ਖ਼ੁਦ ਪੇਸ਼ ਹੋ ਕੇ ਦਿਤਾ ਸੀ ਜਿਸ ਵਿਚ ਇਨ੍ਹਾਂ ਵਲੋਂ ਬੰਦ ਲਿਫ਼ਾਫ਼ਾ ਭਾਈ ਮੰਡ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਦਿਤਾ ਸੀ। ਇਸ ਬੰਦ ਲਿਫ਼ਾਫ਼ੇ ਵਿਚ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ , ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋ, ਕੁਲਬੀਰ ਸਿੰਘ ਜ਼ੀਰਾ ਨੇ ਅਪਣੇ ਸਪੱਸ਼ੀਕਰਨ ਵਿਚ ਵਰਨਣ ਕੀਤਾ ਹੈ ਕਿ ਮੁੱਖ ਮੰਤਰੀ ਪੰਜਾਬ ਵਲੋਂ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਵਾਉਣ ਲਈ ਭੇਜਿਆ ਸੀ। ਜਿਨ੍ਹਾਂ ਸਰਕਾਰ ਤਰਫ਼ੋਂ ਵਿਸ਼ਵਾਸ ਦਿਵਾਇਆ ਸੀ ਕਿ ਬੇਅਦਬੀਆਂ ਦੇ ਦੋਸ਼ੀ ਬੇਨਕਾਬ ਕਰ ਕੇ  ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਵਾਈਆਂ ਜਾਣਗੀਆਂ ਪਰ ਲੰਮਾ ਸਮਾਂ ਬੀਤਣ ਤੇ ਜਦ ਅਸਫ਼ਲਤਾ ਸਾਹਮਣੇ ਆਈ। ਭਾਈ ਮੰਡ ਨੇ ਦਸਿਆ ਕਿ ਪੰਚ ਪ੍ਰਧਾਨੀ ਮਰਿਆਦਾ ਮੁਤਾਬਕ ਪੰਜ ਸਿੰਘਾਂ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦ ਕੇ ਸਮੁੱਚੀ ਸਥਿਤੀ ਬਾਰੇ ਉਨ੍ਹਾਂ ਤੋਂ ਸਪੱਸ਼ਟੀਕਰਨ ਲਿਆ ਜਾਵੇ ਕਿ ਕਿੰਨਾ ਕਾਰਨਾਂ ਕਰ ਕੇ ਅਸਲ ਦੋਸ਼ੀਆਂ ਵਿਰੁਧ ਕਾਰਵਾਈ ਕਿਉਂ ਨਾ ਹੋਈ ਅਤੇ ਨਾ ਹੀ ਉਹ ਬੇਪਰਦ ਹੋਏ ਹਨ? ਇਸ ਮੌਕੇ ਉਨ੍ਹਾਂ ਨਾਲ ਪੰਥਕ ਆਗੂ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਤੋਂ ਇਲਾਵਾ ਪੰਜ ਸਿੰਘਾਂ ਵਿਚ ਬਾਬਾ ਬੂਟਾ ਸਿੰਘ ਜੋਧਪੁਰੀ, ਹਰਬੰਸ ਸਿੰਘ ਜੈਨਪੁਰ, ਬਾਬਾ ਹਿੰਮਤ ਸਿੰਘ, ਬਾਬਾ ਨਛੱਤਰ ਸਿੰਘ ਆਦਿ ਹਾਜ਼ਰ ਸਨ।