ਪੰਜਾਬ ਦੇ DGP ਵੀ.ਕੇ. ਭਾਵਰਾ ਦੀਆਂ ਖ਼ਤਮ ਹੋਣ ਵਾਲੀਆਂ 2 ਮਹੀਨਿਆਂ ਦੀਆਂ ਛੁੱਟੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

DGP ਭਾਵਰਾ ਦੇ ਅਗਲੇ ਕਦਮ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

Punjab DGP VK Bhawra

 

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਵੀਰੇਸ਼ ਕੁਮਾਰ ਭਾਵਰਾ ਦੀ 2 ਮਹੀਨਿਆਂ ਦੀਆਂ ਛੁੱਟੀਆਂ 4 ਸਤੰਬਰ ਨੂੰ ਖ਼ਤਮ ਹੋਣ ਵਾਲੀਆਂ ਹਨ। ਇਸ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ ਹੁਣ ਉਨ੍ਹਾਂ ਦੇ ਅਗਲੇ ਕਦਮ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਆਪਣੀ ਛੁੱਟੀ ਨੂੰ ਅੱਗੇ ਵਧਾਉਂਦੇ ਹਨ ਜਾਂ ਨਹੀਂ।

ਜਾਣਕਾਰੀ ਮੁਤਾਬਕ 1987 ਬੈਚ ਦੇ ਅਧਿਕਾਰੀ ਵੀ. ਕੇ. ਭਾਵਰਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਪੱਤਰ ਲਿਖ ਕੇ ਕੇਂਦਰੀ ਡੈਪੁਟੇਸ਼ਨ 'ਤੇ ਜਾਣ ਦੀ  ਮੰਗ ਕੀਤੀ ਸੀ। ਜਿਸ ਤੋਂ ਬਾਅਦ ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ।