ਸੁਪਰੀਮ ਕੋਰਟ ਨੇ ਬੈਂਗਲੁਰੂ ਦੇ ਈਦਗਾਹ ਮੈਦਾਨ 'ਚ ਗਣੇਸ਼ ਚਤੁਰਥੀ ਮਨਾਉਣ ਦੀ ਨਹੀਂ ਦਿਤੀ ਇਜਾਜ਼ਤ

ਏਜੰਸੀ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਨੇ ਬੈਂਗਲੁਰੂ ਦੇ ਈਦਗਾਹ ਮੈਦਾਨ 'ਚ ਗਣੇਸ਼ ਚਤੁਰਥੀ ਮਨਾਉਣ ਦੀ ਨਹੀਂ ਦਿਤੀ ਇਜਾਜ਼ਤ

image

ਨਵੀਂ ਦਿੱਲੀ, 30 ਅਗੱਸਤ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ  ਬੈਂਗਲੁਰੂ ਦੇ ਈਦਗਾਹ ਮੈਦਾਨ 'ਤੇ ਗਣੇਸ਼ ਚਤੁਰਥੀ ਦੇ ਆਯੋਜਨ ਨੂੰ  ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਉਸ ਥਾਂ 'ਤੇ ਦੋਵਾਂ ਧਿਰਾਂ ਨੂੰ  ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਹੁਕਮ ਦਿਤਾ |
ਜਸਟਿਸ ਇੰਦਰਾ ਬੈਨਰਜੀ, ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਐਮਐਮ ਸੁੰਦਰੇਸ ਦੇ ਤਿੰਨ ਜੱਜਾਂ ਦੇ ਬੈਂਚ ਨੇ ਇਸ ਮਾਮਲੇ ਦੀਆਂ ਧਿਰਾਂ ਨੂੰ  ਵਿਵਾਦ ਦੇ ਨਿਪਟਾਰੇ ਲਈ ਕਰਨਾਟਕ ਹਾਈ ਕੋਰਟ ਤਕ ਪਹੁੰਚ ਕਰਨ ਲਈ ਕਿਹਾ ਹੈ |
ਬੈਂਚ ਨੇ ਕਿਹਾ, ''ਵਿਸ਼ੇਸ਼ ਇਜਾਜ਼ਤ ਪਟੀਸ਼ਨ 'ਚ ਉਠਾਏ ਗਏ ਮਾਮਲਿਆਂ ਨੂੰ  ਦੋਵੇਂ ਧਿਰਾਂ ਹਾਈ ਕੋਰਟ ਵਿਚ ਉਠਾ ਸਕਦੀਆਂ ਹਨ | ਇਸ ਦੌਰਾਨ ਦੋਵੇਂ ਧਿਰਾਂ ਅੱਜ ਦੀ ਤਰ੍ਹਾਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣਗੀਆਂ | ਵਿਸ਼ੇਸ਼ ਇਜਾਜ਼ਤ ਪਟੀਸਨ ਦਾ ਨਿਪਟਾਰਾ ਕੀਤਾ ਜਾਂਦਾ ਹੈ |'' ਸੁਪਰੀਮ ਕੋਰਟ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਵਿਰੁਧ ਕਰਨਾਟਕ ਵਕਫ਼ ਬੋਰਡ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ |
ਕਰਨਾਟਕ ਹਾਈ ਕੋਰਟ ਦੇ ਡਿਵੀਜਨ ਬੈਂਚ ਨੇ 26 ਅਗੱਸਤ ਨੂੰ  ਚਮਰਾਜਪੇਟ ਵਿਖੇ ਈਦਗਾਹ ਮੈਦਾਨ ਦੀ ਵਰਤੋਂ ਕਰਨ ਲਈ ਡਿਪਟੀ ਕਮਿਸ਼ਨਰ, ਬੈਂਗਲੁਰੂ (ਸਹਿਰੀ) ਦੁਆਰਾ ਪ੍ਰਾਪਤ ਅਰਜ਼ੀਆਂ 'ਤੇ ਵਿਚਾਰ ਕਰਨ ਤੋਂ ਬਾਅਦ ਰਾਜ ਸਰਕਾਰ ਨੂੰ  ਢੁਕਵੇਂ ਆਦੇਸ਼ ਦੇਣ ਦੀ ਇਜਾਜ਼ਤ ਦਿਤੀ ਸੀ |        (ਏਜੰਸੀ)