Batala News: ਬਟਾਲਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਪਰਿਵਾਰ 'ਚ ਰਹਿ ਗਏ ਮਾਂ-ਬਾਪ, ਪਤਨੀ ਤੇ 2 ਮਹੀਨੇ ਦਾ ਬੱਚਾ
Batala News: Youth of Batala died due to heart attack in Canada
Batala News: ਬਟਾਲਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਬਟਾਲਾ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਗਿੱਲ ਦੀ ਕੈਨੇਡਾ ਵਿੱਚ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਪਣੇ ਘਰ ਦੇ ਹਾਲਾਤ ਸੁਧਾਰਨ ਦੇ ਲਈ ਡੇਢ ਸਾਲ ਪਹਿਲਾ ਕੈਨੇਡਾ ਗਿਆ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਮਾਂ-ਬਾਪ, ਪਤਨੀ ਤੇ ਦੋ ਮਹੀਨੇ ਦਾ ਬੱਚਾ ਰਹਿ ਗਿਆ ਹੈ।