'ਟੀਮ ਇੰਡੀਆ' ਦੇ ਪਹਿਲੇ ਕਪਤਾਨ, ਦੇਖੋ ਕਿਵੇਂ ਮਿਲੀ ਕਪਤਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਟੀਮ ਇੰਡੀਆ ਭਲੇ ਹੀ ਚੋਟੀ ‘ਤੇ ਹੋਵੇ ਪਰ ਅਪਣੇ ਸ਼ੁਰੂਆਤ ਦੇ ਦਿਨਾਂ ‘ਚ ਟੈਸਟ ਮੈਚ ਖੇਡਣਾ ਹੀ ਟੀਮ ਇੰਡੀਆ ਲਈ ਕਾਫ਼ੀ...

Team India

ਨਵੀਂ ਦਿੱਲੀ (ਪੀਟੀਆਈ) : ਅੱਜ ਟੀਮ ਇੰਡੀਆ ਭਲੇ ਹੀ ਚੋਟੀ ‘ਤੇ ਹੋਵੇ ਪਰ ਅਪਣੇ ਸ਼ੁਰੂਆਤ ਦੇ ਦਿਨਾਂ ‘ਚ ਟੈਸਟ ਮੈਚ ਖੇਡਣਾ ਹੀ ਟੀਮ ਇੰਡੀਆ ਲਈ ਕਾਫ਼ੀ ਸੰਘਰਸ਼ ਵਾਲਾ ਸੀ। ਬੁੱਧਵਾਰ ਨੂੰ ਦੇਸ਼ ਅਪਣੇ ਪਹਿਲੇ ਟੈਸਟ ਕਪਤਾਨ ਸੀਕੇ ਨਾਇਡੂ ਨੂੰ ਯਾਦ ਕਰ ਰਿਹਾ ਹੈ। ਪਦਮਸ਼੍ਰੀ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਕ੍ਰਿਕਟਰ ਸੀਕੇ ਨਾਇਡੂ ਨੇ ਕੇਵਲ 7 ਟੈਸਟ ਖੇਡੇ ਹਨ। ਨਾਇਡੂ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਲਈ ਯਾਦ ਕੀਤਾ ਜਾਂਦਾ ਹੈ। ਕਿ ਨਾਇਡੂ ਪਹਿਲੇ ਕ੍ਰਿਕਟਰ ਸੀ ਜਿਹਨਾਂ ਨੂੰ ਕੋਈ ਸਹਿਮਤੀ ਨਾਲ ਨਿਯੁਕਤ ਕੀਤਾ ਗਿਆ ਸੀ। ਉਹਨਾਂ ਨੂੰ ਪਹਿਲੇ ਟੈਸਟ ਦੀ ਕਪਤਾਨੀ ਵੀ ਕੁਝ ਅਜੀਬ ਸੰਜੋਗ ਨਾਲ ਮਿਲੀ ਸੀ।

31 ਅਕਤੂਬਰ 1895 ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿਚ ਉਹਨਾਂ ਦਾ ਜਨਮ ਹੋਇਆ ਸੀ। ਖੇਡਾਂ ਵਿਚ ਅੱਜ ਦੇ ਦੌਰ ‘ਚ ਜਿਥੇ 30 ਸਾਲ ਦੀ ਉਮਰ ਪਾਰ ਕਰਦੇ ਹੀ ਖਿਡਾਰੀ ਦੇ ਰਿਟਾਇਰਮੈਂਟ ‘ਤੇ ਗੱਲ ਹੋਣ ਲਗਦੀ ਸੀ। ਉਥੇ ਹੀ ਇਕ ਦੌਰ ਕਰਨਲ ਸੀਕੇ ਨਾਇਡੂ ਵਰਗੇ ਖਿਡਾਰੀਆਂ ਦਾ ਵੀ ਸੀ। ਟੀਮ ਇੰਡੀਆ ਦੇ ਕਰੋੜਾ ਫੈਨਜ਼ ਵਿਚੋਂ ਕੋਈ ਭਲਾ ਹੀ ਉਹਨਾਂ ਬਾਰੇ ਜ਼ਿਆਦਾ ਨਾ ਜਾਣਦੇ ਹੋਏ। ਪਰ ਕਰਨਲ ਸੀਕੇ ਨਾਇਡੂ ਹੀ ਉਹ ਸਖ਼ਸ਼ ਹਨ। ਜਿਨ੍ਹਾਂ ਨੂੰ ਟੀਮ ਇੰਡੀਆ ਦੇ ਪਹਿਲੇ ਕਪਤਾਨ ਹੋਣ ਦਾ ਗੌਰਵ ਪ੍ਰਾਪਤ ਹੈ। ਮਤਲਬ ਜਿਹੜੀ ਵਿਰਾਸਤ ਅੱਜ ਧੋਨੀ ਅਤੇ ਵਿਰਾਟ ਸੰਭਾਲ ਰਹੇ ਹਨ।

ਉਸ ਦੀ ਨੀਂਹ ਕਰਨਲ ਸੀਕੇ ਨਾਇਡੂ ਨੇ ਹੀ ਰੱਖੀ ਸੀ। 1932 ਵਿਚ ਟੀਮ ਇੰਡੀਆ ਨੂੰ ਇੰਗਲੈਂਡ ਦੇ ਦੌਰੇ ਉਤੇ ਅਪਣਾ ਪਹਿਲਾ ਟੈਸਟ ਖੇਡਣ ਜਾਣਾ ਸੀ। ਇਸ ਦੇ ਲਈ ਖਰਚਾ ਕੋਈ ਹੋਰ ਨਹੀਂ, ਸਗੋਂ ਉਸ ਸਮੇਂ ਭਾਰਤ ਦੇ ਸ਼ਾਹੀ ਰਿਆਸਤ ਦਾ ਮੈਂਬਰ ਹੀ ਰੱਖ ਸਕਦੇ ਸੀ। ਇਸ ਲਈ ਕਪਤਾਨ ਉਹਨਾਂ ਵਿਚੋਂ ਹੀ ਇਕ ਬਣ ਸਕਦਾ ਸੀ। ਅਤੇ ਬਣਾ ਵੀ, ਵਿਜਾਨਗਰਮ ਦੇ ਮਹਾਰਾਜਕੁਮਾਰ ਜਿਹੜੇ ਕਿ ਵਿਜੀ ਦੇ ਨਾਮ ਤੋਂ ਮਸ਼ਹੂਰ ਸੀ। ਇਸ ਟੀਮ ਦੇ ਕਪਤਾਨ ਐਲਾਨਣ ਤੋਂ ਬਾਅਦ ਪਟਿਆਲਾ ਦੇ ਮਹਾਰਾਜਾ ਦਾ ਨੰਬਰ ਸੀ।

ਪਰ ਦੋਨੇਂ ਇੰਗਲੈਂਡ ਜਾਣ ਦੀ ਸਥਿਤੀ ਵਿਚ ਨਹੀਂ ਸੀ ਤਾਂ ਕਪਤਾਨੀ ਪੋਰਬੰਦਰ ਦੇ ਮਹਾਰਾਜ ਨੂੰ ਮਿਲੀ ਜਿਹੜੇ ਇੰਗਲੈਂਡ ਗਏ ਸੀ, ਪੋਰਬੰਦਰ ਦੇ ਮਹਾਰਾਜ ਨੇ ਅਪਣੀ ਕ੍ਰਿਕਟ ਦੀਆਂ ਸੀਮਾਵਾਂ ਨੂੰ ਦੇਖਦੇ ਹੋਏ ਸੀਕੇ ਨਾਇਡ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦੇ ਦਿਤੀ ਸੀ। ਇਸ ਪ੍ਰਕਾਰ ਨਾਇਡੂ ਟੀਮ ਇੰਡੀਆ ਦੇ ਕਪਤਾਨ ਬਣੇ। ਜ਼ਿਕਰਯੋਗ ਗੱਲ ਇਹ ਕਿ ਜਿਸ ਉਮਰ ਵਿਚ ਖਿਡਾਰੀ ਰਿਟਾਇਰਮੈਂਟ ਲੈਂਦੇ ਹਨ, ਉਸ ਉਮ੍ਰ ਵਿਚ ਕਰਨਲ ਨੂੰ ਟੈਸਟ ਟੀਮ ਦੀ ਕਮਾਨ ਮਿਲੀ ਸੀ ਇੰਗਲੈਂਡ ਦੇ ਖ਼ਿਲਾਫ਼ ਜੂਨ 1932 ਵਿ ਜਦੋਂ ਉਹਨਾਂ ਨੇ ਅਪਣਾ ਪਹਿਲਾ ਟੈਸਟ ਮੈਚ ਖੇਡਿਆ, ਉਦੋਂ ਉਹਨਾਂ ਦੀ ਉਮਰ 37 ਸਾਲ ਹੋ ਚੁੱਕੀ ਸੀ।

ਉਹਨਾਂ ਨੇ ਭਾਰਤ ਵੱਲੋਂ ਚਾਰ ਸਾਲ ਵਿਚ ਕੁੱਲ 7 ਟੈਸਟ ਮੈਚ ਖੇਡੇ। ਉਸ ਤੋਂ ਇਲਾਵਾ ਉਹਨਾਂ ਨੇ ਅਪਣੇ ਜੀਵਨ ਵਿਚ ਕੁੱਲ 207 ਪਹਿਲੇ ਦਰਦੇ ਵਿਚ ਮੈਚ ਖੇਡੇ। ਕਰਨਲ ਸੀਕੇ ਨਾਇਡੂ ਨੇ ਅਪਣਾ ਆਖਰੀ ਪਹਿਲੀ ਕਲਾਸ ਮੈਚ 67 ਸਾਲ ਦੀ ਉਮਰ ਵਿਚ ਖੇਡਿਆ, ਸੱਤ ਟੈਸਟ ਮੈਚਾਂ ਵਿਚ ਉਹਨਾਂ ਨੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 350  ਰਨ ਬਣਾਏ। ਨਾਇਡੂ ਤੇਜ਼ ਗੇਂਦਬਾਜੀ ਵੀ ਕਰਦੇ ਸੀ। ਉਹਨਾਂ ਨੇ ਭਾਰਤ ਵੱਲੋਂ 7 ਮੈਚਾਂ ਵਿਚ 9 ਵਿਕਟ ਹਾਂਸਲ ਕੀਤੀਆਂ ਸੀ।