ਪੰਜਾਬ ਵਿਧਾਨ ਸਭਾ ਵਲੋਂ ਬਹਿਬਲ ਕਲਾਂ ਬਾਰੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਦੇ ਹੱਕ ਨੂੰ ਚੁਨੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਅਗਸਤ ਮਹੀਨੇ ਵਿਸ਼ੇਸ਼ ਸੈਸ਼ਨ ਦੌਰਾਨ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਬਾਰੇ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੇ ਜਾਣ ਦਾ ਪਾਇਆ ਗਿਆ ਮਤਾ ...

High Court

ਚੰਡੀਗੜ੍ਹ,  31 ਅਕਤੂਬਰ,  (ਨੀਲ ਭਲਿੰਦਰ ਸਿੰਘ) ਪੰਜਾਬ ਵਿਧਾਨ ਸਭਾ ਦੇ ਅਗਸਤ ਮਹੀਨੇ ਵਿਸ਼ੇਸ਼ ਸੈਸ਼ਨ ਦੌਰਾਨ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਬਾਰੇ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੇ ਜਾਣ ਦਾ ਪਾਇਆ ਗਿਆ ਮਤਾ ਕਾਨੂਨੀ ਅੜਿਕੇ ਚ ਫਸ ਗਿਆ. ਹਾਈਕੋਰਟ ਚ ਇਸ ਮਤੇ ਨੂਂ ਦਿਤੀ ਗਈ ਚੁਨੌਤੀ ਚ ਦਾਅਵਾ ਕੀਤਾ ਗਿਆ ਹੈ

ਕਿ ਕਿਸੇ ਰਾਜ ਵਿਧਾਨ ਸਭਾ ਕੋਲ ਇਸ ਪ੍ਰਕਾਰ ਜਾਂਚ ਟੀਮ ਗਠਿਤ ਕੀਤੇ ਜਾਣ ਦਾ ਅਖਤਿਆਰ ਨਹੀਂ ਹੈ. ਹਾਈਕੋਰਟ ਨੇ ਇਸ ਪਟੀਸ਼ਨ ਉਤ ਅਜ ਪੰਜਾਬ ਸਰਕਾਰ ਨੂਂ 2 ਨਵੰਬਰ ਲਈ ਨੋਟਿਸ ਜਾਰੀ ਕਰ ਦਿਤਾ ਹੈ ਅਤੇ ਨਾਲ ਹੀ ਤਾਕੀਦ ਕੀਤੀ ਹੈ ਸਿਟ ਬਗੈਰ ਅਦਾਲਤ ਦੀ ਪ੍ਰਵਾਨਗੀ ਦੇ ਕੋਈ ਚਲਾਨ ਜਾਂ ਰੀਪੋਰਟ ਪੇਸ਼ ਨਹੀਂ ਕਰੇਗੀ.