ਪ੍ਰਿੰਸ਼ ਜਹਾਜ ਗੈਂਗ ਦੇ ਮੈਂਬਰ ਵਾਰਦਾਤ ਕਰਨ ਤੋਂ ਪਹਿਲਾਂ ਅਸਲੇ ਸਮੇਤ ਦਬੋਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਿੰਸ਼ ਜਾਹਜ ਅਤੇ ਆਪਣੇ ਸਾਥੀ ਨਾਲ ਮਿਲਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ

Punjab police

ਅੰਮ੍ਰਿਤਸਰ : ਬੀਤੀ ਰਾਤ ਪੁਲਿਸ ਨੇ ਇੱਕ ਗੈਂਗ ਦੇ ਮੈਂਬਰਾਂ ਤੇ ਕਾਰਵਾਈ ਕਰਦਿਆਂ ਉਸ ਮੈਂਬਰਾਂ ਨੂੰ ਵਾਰਦਾਤ ਕਰਨ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਇੱਕ ਵੱਡੀ ਸ਼ਫਲਤਾ ਹਾਸਲ ਕੀਤੀ ਹੈ । ਮਿਲੀ ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਿਤ ਕਮਲਦੀਪ ਸਿੰਘ ਉਰਫ ਪ੍ਰਿੰਸ ਜਹਾਜ ਅਤੇ ਰਣਧੀਰ ਸਿੰਘ ਉਰਫ ਹੈਪੀ ਜਿੰਨਾ ਬਾਰੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪ੍ਰਿੰਸ਼ ਜਾਹਜ ਅਤੇ ਆਪਣੇ ਸਾਥੀ ਨਾਲ ਮਿਲਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ ।

ਜਿਸ ਦੇ ਅਧਾਰ ‘ਤੇ ਜਦ ਸੀ.ਆਈ.ਏ ਸਟਾਫ ਦੇ ਇੰਚਾਰਜ ਸ: ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਲਾਏ ਨਾਕੇ ‘ਤੇ ਇੱਕ ਪਲਸਰ ਮੋਟਰਸਾਈਕਲ ‘ਤੇ ਅੰਮ੍ਰਿਤਸਰ ਵਾਲੇ ਪਾਸਿਓ ਸਵਾਰ ਹੋਕੇ ਆ ਰਹੇ ਦੋ ਨੌਜਵਾਨਾਂ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨਾਂ ਵੱਲੋ ਪੁਲਿਸ ਪਾਰਟੀ ‘ਤੇ ਫਾਇਰੰਗ ਸ਼ੁਰੂ ਕਰ ਦਿੱਤੀ । ਜਿਸ ਦਾ ਪੁਲਿਸ ਪਾਰਟੀ ਵਲੋ ਬੜੀ ਦਲੇਰੀ ਨਾਲ ਸਾਹਮਣਾ ਕੀਤਾ ਗਿਆ ਪਰ ਉਨਾਂ ਵੱਲੋ ਚਲਾਈ ਗੋਲੀ ਨਾਲ ਪੁਲਿਸ ਦਾ ਇੱਕ ਹੌਲਦਾਰ ਨਵਤੇਜ ਸਿੰਘ ਪੇਟ ਵਿੱਚ ਗੋਲੀ ਲੱਗਣ ਨਾਲ ਜਖਮੀ ਹੋ ਗਿਆ ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ.ਸੀ.ਪੀ ਜਾਂਚ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਪਾਰਟੀ ‘ਤੇ ਫਾਇਰੰਗ ਕਰਕੇ ਉਹ ਮਜੀਠਾ ਰੋਡ ਵੱਲ ਫਰਾਰ ਹੋ ਗਏ ਜਿੰਨਾ ਦਾ ਪੁਲਿਸ ਪਾਰਟੀ ਵੱਲੋ ਪਿੱਛਾ ਕੀਤਾ ਗਿਆ ਤੇ ਉਨਾਂ ਦਾ ਟੀ ਪੁਆਇੰਟ ਨੇੜੇ ਮੋਟਰਾਸਾਈਕਲ ਸਲਿਪ ਹੋਣ ਤੇ ਡਿੱਗੇ ਨੌਜਵਾਨ ਕਮਲਜੀਤ ਸਿੰਘ ਉਰਫ  ਪ੍ਰਿੰਸ ਜਹਾਜ ਪੁੱਤਰ ਪ੍ਰਮਜੀਤ ਸਿੰਘ ਵਾਸੀ ਗਲੀ ਨੰ: 1 ਨਿਊ ਗੋਲਡਨ ਐਵੀਨਿਊ ਅਤੇ ਉਸਦੇ ਸਾਥੀ ਰਣਧੀਰ ਸਿੰਘ ਉਰਫ ਹੈਪੀ ਪੁੱਤਰ ਬਰਿਜ ਭੂਸ਼ਨ ਨੂੰ ਕਾਬੂ ਕੀਤਾ ਗਿਆ। ਜਿੰਨਾ ਕੋਲੋਂ 2 ਵਿਦੇਸ਼ੀ ਪਿਸਟਲ ਸਮੇਤ ਮੈਗਜੀਨ,ਇਕ ਪਿਸਟਲ 32 ਬੋਰ ਸਮੇਤ 11 ਜਿੰਦਾ ਕਾਰਤੂਸ ਤੇ 15 ਖੋਲ, ਇਕ ਪਲਸਰ ਮੋਟਰਸਾਈਕਲ , ਤੇ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।  

ਸ: ਭੁੱਲਰ ਨੇ ਦੱਸਿਆ ਕਿ ਉਹ ਪੇਸ਼ਾਵਰ ਅਪਰਾਧੀ ਹਨ, ਜਦੋਕਿ ਪ੍ਰਿੰਸ ਨੇ ਆਪਣੇ ਸਾਥੀ ਨਾਲ ਮਿਲਕੇ ਬੀਤੇ ਥਾਣਾ ਮੋਹਕਮਪੁਰਾ ਦੇ ਇਲਾਕੇ ਅਮਰਕੋਟ ਵਿੱਚ ਗੋਲੀ ਚਲਾਕੇ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਸੀ ਤੇ ਪਿੰਡ ਜੇਠੂਵਾਲ ਦੀ ਸਹਿਕਾਰੀ ਬੈਕ ਦੇ ਗਾਰਡ ਨੂੰ ਗੋਲੀ ਮਾਰਕੇ ਜਖਮੀ ਕਰਕੇ ਬੈਕ ਲੁੱਟਣ ਦੀ ਯੋਜਨਾ ਬਣਾਈ ਸੀ । ਜਿਸ ਵਿਰੁੱਧ ਵੱਖ ਵੱਖ ਥਾਣਿਆਂ ਵਿੱਚ ਹੋਰ 22 ਮੁੱਕਦਮੇ ਦਰਜ ਹਨ ਅਤੇ ਉੁਸਦੇ ਸਾਥੀ ਰਣਧੀਰ ਸਿੰਘ ਵਿਰੁੱਧ ਵੀ ਅੰਬਾਲਾ ਥਾਣੇ ਵਿੱਚ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹਨ । ਇਸ ਸਮੇ ਉਨਾਂ ਨਾਲ ਜੁਗਰਾਜ ਸਿੰਘ ਏ.ਡੀ.ਸੀ.ਪੀ ਜਾਂਚ, ਹਰਪਾਲ ਸਿੰਘ ਏ.ਡੀ.ਸੀ.ਪੀ-3,ਹਰਮਿੰਦਰ ਸਿੰਘ ਏ.ਸੀ.ਪੀ ਜਾਂਚ,ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਇੰਚਾਰਜ ਸੀ.ਆਈ.ਏ ਸਟਾਫ ਵੀ ਹਾਜ਼ਰ ਸਨ ।