ਗੁਜਰਾਤ ਦੇ ਵੋਟਰਾਂ ਨੂੰ ਲੋਭ ਦੇਣ ਲਈ ਪੰਜਾਬ ਦਾ ਖ਼ਜ਼ਾਨਾ ਖਾਲੀ ਕਰ ਰਹੀ ਹੈ 'ਆਪ' - ਸੁੱਖਮਿੰਦਰਪਾਲ ਸਿੰਘ ਗਰੇਵਾਲ

ਏਜੰਸੀ

ਖ਼ਬਰਾਂ, ਪੰਜਾਬ

ਇੱਕ ਪਾਸੇ ਕੈਗ ਦੀ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸੂਬੇ ਵਿਚ ‘ਆਪ’ ਸਰਕਾਰ ਵੱਲੋਂ ਕਿਵੇਂ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ।

Sukhminderpal Singh Grewal

 

ਸਾਹਿਬਜਾਦਾ ਅਜੀਤ ਸਿੰਘ ਨਗਰ : ਭਾਰਤੀ ਜਨਤਾ ਪਾਰਟੀ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਗੁਜਰਾਤ ਦੇ ਵੋਟਰਾਂ ਨੂੰ ਲੋਭ ਦੇਣ ਦੀ ਕੋਸ਼ਿਸ਼ ਵਿਚ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇਸ ਬਾਰੇ ਗੱਲ ਕਰਦਿਆਂ ਭਾਜਪਾ ਦੇ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਅਤੇ ਲਏ ਜਾ ਰਹੇ ਕਰਜ਼ੇ ਦਾ ਨਿਸ਼ਚਿਤ ਤੌਰ 'ਤੇ ਗੁਜਰਾਤ 'ਚ 'ਆਪ' ਵਲੋਂ ਵੰਡੀ ਜਾ ਰਹੀ ਹਵਾਲਾ ਰਾਸ਼ੀ ਨਾਲ ਸਬੰਧ ਹੈ ਅਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋ ਗੱਲਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਕੈਗ ਦੀ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸੂਬੇ ਵਿਚ ‘ਆਪ’ ਸਰਕਾਰ ਵੱਲੋਂ ਕਿਵੇਂ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ।  ਜਦੋਂ ਕਿ ਇਸ ਸਮੇਂ ਦੌਰਾਨ ਹਵਾਲਾ ਰਾਹੀਂ ਟਰਾਂਸਫਰ ਕੀਤੇ ਗਏ ਪੈਸੇ ਦੀ ਵਰਤੋਂ ਗੁਜਰਾਤ ਵਿਚ ਵੋਟਰਾਂ ਨੂੰ ਦੇਣ ਲਈ ਕੀਤੀ ਜਾ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ‘ਆਪ’ ਗੁਜਰਾਤ ਦੇ ਵੋਟਰਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਗਲਤ ਤਰੀਕੇ ਵਰਤ ਰਹੀ ਹੈ।

 ਪਹਿਲਾਂ ਇਸ ਨੇ ਪੰਜਾਬ ਦਾ ਪੈਸਾ ਗੁਜਰਾਤ ਦੀ ਮਿੱਲ ਵੱਲ ਮੋੜਨ ਲਈ ਇਸ਼ਤਿਹਾਰਾਂ ਦਾ ਰਾਹ ਫੜਿਆ ਅਤੇ ਹੁਣ ਇਹ ਪੰਜਾਬ ਤੋਂ ਗਲਤ ਤਰੀਕੇ ਨਾਲ ਹਾਸਲ ਕੀਤਾ ਪੈਸਾ ਹਵਾਲਾ ਰਾਹੀਂ ਗੁਜਰਾਤ ਵਿਚ ਟਰਾਂਸਫਰ ਕਰਕੇ ਵੋਟਰਾਂ ਵਿਚ ਵੰਡ ਕੇ ਹੋਰ ਵੀ ਕਈ ਕੰਮ ਖੁੱਲ੍ਹੇਆਮ ਕਰ ਰਹੀ ਹੈ।  ਗਰੇਵਾਲ ਨੇ ਵੱਖ-ਵੱਖ ਸਕੀਮਾਂ ਦੇ ਨਾਂ 'ਤੇ ਪੰਜਾਬ 'ਚ ਲਏ ਕਰਜ਼ੇ ਦੀ ਦਰ ਵਧਣ ਦੇ ਨਾਲ ਨਾਲ ਸੂਬੇ 'ਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੀਆਂ ਰਿਪੋਰਟਾਂ ਦੇ ਨਾਲ ਗੁਜਰਾਤ 'ਚ ਹਵਾਲਾ ਵੰਡ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਨਿਸ਼ਚਿਤ ਤੌਰ 'ਤੇ ਇਸ ਸਭ ਦਾ ਮਾਸਟਰਮਾਈਂਡ ਵਜੋਂ ‘ਆਮ ਆਦਮੀ ਪਾਰਟੀ ਸਰਕਾਰ’ ਦੀ ਅਗਵਾਈ ਨਾਲ ਸਬੰਧ ਹੈ।