ਪਾਕਿਸਤਾਨ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਜਹਾਜ਼ ਹਾਈਜੈਕਰ ਪਿੰਕਾ ਦੀ ਤਸਵੀਰ ਨੂੰ ਲੈ ਕੇ ਵਿਵਾਦ
ਐੱਸਜੀਪੀਸੀ ਨੇ ਟਵੀਟ ਡਿਲੀਟ ਕੀਤਾ, ਕਿਹਾ ਕੁੱਝ ਨਹੀਂ
ਮੁਹਾਲੀ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਫੇਰੀ ਦੌਰਾਨ ਰਵਿੰਦਰ ਸਿੰਘ ਪਿੰਕਾ ਹਾਈਜੈਕਰ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਕਾ ਨੇ ਅੱਤਵਾਦ ਦੇ ਦੌਰ 'ਚ ਸ਼੍ਰੀਨਗਰ ਤੋਂ ਲਾਹੌਰ ਜਾ ਰਹੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ।
ਉਦੋਂ ਤੋਂ ਪਿੰਕਾ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਕਾ ਪੰਜਾ ਸਾਹਿਬ ਦੇ 100 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਹੋਏ ਹਨ।
ਇਸ ਤਸਵੀਰ ਅਤੇ ਵੀਡੀਓ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਖੁਦ ਟਵੀਟ ਕੀਤਾ ਸੀ ਪਰ ਵਿਵਾਦ ਪੈਦਾ ਹੋਣ ਤੋਂ ਬਾਅਦ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਪਰ ਉਦੋਂ ਤੱਕ ਲੋਕ ਸਕਰੀਨਸ਼ਾਟ ਅਤੇ ਵੀਡੀਓ ਵੀ ਜਾਊਨਲੋਡ ਕਰ ਚੁੱਕੇ ਸਨ।
ਇਸ ਤੋਂ ਬਾਅਦ ਇਹ ਵਾਇਰਲ ਹੋਣ ਲੱਗਾ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਨੇ ਕੁਝ ਨਹੀਂ ਕਿਹਾ ਹੈ। ਰਵਿੰਦਰ ਪਿੰਕਾ ਨੇ 1984 ਵਿੱਚ ਪਾਕਿਸਤਾਨ ਜਾਣ ਵਾਲੀ ਭਾਰਤੀ ਏਅਰਲਾਈਨਜ਼ ਦੀ ਫਲਾਈਟ ਹਾਈਜੈਕ ਕਰ ਲਈ ਸੀ।