ਪੁਲਿਸ ਅਧਿਕਾਰੀਆਂ ਨੂੰ ਨੋਟਿਸ: ਫਲੈਟ ਕੀਤੇ ਜਾਣ ਖਾਲੀ, ਨਹੀਂ ਤਾਂ ਦੇਣਾ ਪਵੇਗਾ ਮਾਰਕੀਟ ਰੇਟ 'ਤੇ ਕਿਰਾਇਆ

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਵਿੱਚ ਅਧਿਕਾਰੀਆਂ ਦੇ ਪੰਜ ਕਮਰੇ ਅਤੇ 25 ਫਲੈਟਾਂ ’ਤੇ ਅਫ਼ਸਰਾਂ ਦਾ ਕਬਜ਼ਾ ਹੈ।

Notice to Police Officers

 

ਲੁਧਿਆਣਾ: ਸ਼ਹਿਰ ਵਿੱਚ ਤਾਇਨਾਤ ਪੁਲਿਸ ਅਧਿਕਾਰੀ ਤਬਾਦਲੇ ਤੋਂ ਬਾਅਦ ਵੀ ਸਰਕਾਰੀ ਕੋਠੀਆਂ ਨਹੀਂ ਛੱਡ ਰਹੇ। ਜਿਸ ਕਾਰਨ ਇੱਥੇ ਤਾਇਨਾਤ ਨਵੇਂ ਅਧਿਕਾਰੀਆਂ ਨੂੰ ਠਹਿਰਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਮਰੇ ਖਾਲੀ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਦਿੱਤਾ ਹੈ।

ਜਿਸ ਵਿੱਚ ਉਨ੍ਹਾਂ ਨੂੰ ਕੋਠੀ ਖਾਲੀ ਕਰਨ ਜਾਂ ਮਾਰਕੀਟ ਰੇਟ ਅਨੁਸਾਰ ਕਿਰਾਇਆ ਦੇਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਅਧਿਕਾਰੀਆਂ ਦੇ ਪੰਜ ਕਮਰੇ ਅਤੇ 25 ਫਲੈਟਾਂ ’ਤੇ ਅਫ਼ਸਰਾਂ ਦਾ ਕਬਜ਼ਾ ਹੈ। ਜਿਨ੍ਹਾਂ ਦਾ ਤਬਾਦਲਾ ਦੂਜੇ ਜ਼ਿਲ੍ਹਿਆਂ ਵਿੱਚ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਐਸਐਸਪੀ ਪਟਿਆਲਾ ਦੀਪਕ ਪਾਰਿਕ, ਐਸਐਸਪੀ ਸਚਿਨ ਗੁਪਤਾ, ਖੰਨਾ ਦੀ ਐਸਪੀ ਪ੍ਰਗਿਆ ਜੈਨ, ਏਸੀਪੀ ਜੋਤੀ ਯਾਦਵ ਅਤੇ ਹੋਰ ਸ਼ਾਮਲ ਹਨ।

 

ਇਨ੍ਹਾਂ ਤੋਂ ਇਲਾਵਾ ਸੀ.ਪੀ ਨੇ ਹੋਰ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਕਮਰੇ ਅਤੇ ਫਲੈਟ ਖਾਲੀ ਕਰਨ, ਨਹੀਂ ਤਾਂ ਉਨ੍ਹਾਂ ਨੂੰ ਮਾਰਕੀਟ ਰੇਟ ਦੇ ਹਿਸਾਬ ਨਾਲ ਕਿਰਾਇਆ ਦੇਣਾ ਚਾਹੀਦਾ ਹੈ, ਜੋ ਉਨ੍ਹਾਂ ਦੀ ਤਨਖਾਹ ਵਿੱਚੋਂ ਕੱਟਿਆ ਜਾਵੇਗਾ। ਕਿਰਾਇਆ ਮਾਰਕੀਟ ਰੇਟ 'ਤੇ 15 ਤੋਂ 20 ਹਜ਼ਾਰ ਰੁਪਏ ਤੱਕ ਹੈ।

ਸੀਪੀ ਨੇ ਕਿਹਾ ਕਿ ਅਸੂਲਾਂ ਅਨੁਸਾਰ ਸਰਕਾਰੀ ਕੋਠੀ ਜਾਂ ਫਲੈਟ ਤਬਾਦਲੇ ਦੇ ਦੋ ਮਹੀਨਿਆਂ ਦੇ ਅੰਦਰ ਛੱਡਣਾ ਹੁੰਦਾ ਹੈ। ਪਰ ਅਫਸਰਾਂ ਦੇ ਇੱਥੇ ਤਬਾਦਲੇ ਹੋਏ ਕਈ ਸਾਲ ਹੋ ਗਏ ਹਨ ਅਤੇ ਉਨ੍ਹਾਂ ਨੇ ਕੋਠੀ ਖਾਲੀ ਨਹੀਂ ਕੀਤੀ

ਹਾਲਾਤ ਇਹ ਹਨ ਕਿ ਅਧਿਕਾਰੀਆਂ ਅਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਹੋਏ ਨੂੰ ਇੱਕ ਸਾਲ ਹੋ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਕਿਰਾਏ ’ਤੇ ਰਹਿ ਰਹੇ ਹਨ ਅਤੇ ਕਈ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਗਏ ਹਨ।

ਕਿਉਂਕਿ ਉਨ੍ਹਾਂ ਦਾ ਕਮਰਾ ਖਾਲੀ ਨਹੀਂ ਸੀ ਹੋਇਆ। ਜਿਸ ਕਾਰਨ ਉਹ ਆਪਣਾ ਪੈਸਾ ਖਰਚ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਅਜਿਹੇ ਵੀ ਹਨ, ਜੋ ਲਾਗਲੇ ਜ਼ਿਲ੍ਹਿਆਂ ਦੇ ਹਨ, ਉਹ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਕਿਉਂਕਿ ਇੱਥੇ ਰਹਿਣ ਦਾ ਕੋਈ ਜੁਗਾੜ ਨਹੀਂ ਹੈ।

ਇਨ੍ਹਾਂ ਤੋਂ ਇਲਾਵਾ ਪੁਲਿਸ ਹੁਣ ਹੋਰ ਕਮਰਿਆਂ ਅਤੇ ਫਲੈਟਾਂ ਦੀ ਚੈਕਿੰਗ ਕਰ ਰਹੀ ਹੈ। ਜਿਸ ਵਿੱਚ ਉਹ ਅਧਿਕਾਰੀ ਰਹਿ ਰਹੇ ਹਨ, ਭਾਵੇਂ ਉਹ ਇੱਥੋਂ ਦੇ ਹਨ ਜਾਂ ਨਹੀਂ। ਅਧਿਕਾਰੀਆਂ ਤੋਂ ਇਲਾਵਾ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਲੁਧਿਆਣੇ ਤੋਂ ਇਲਾਵਾ ਹੋਰ ਜ਼ਿਲ੍ਹੇ ਦੇ ਕੁਆਟਰ ਲਏ ਹਨ।

ਕਿਉਂਕਿ ਬਹੁਤ ਸਾਰੇ ਮੁਲਾਜ਼ਮ ਬੋਲ ਲੁਧਿਆਣਾ ਦੇ ਰਿਕਾਰਡ ਵਿੱਚ ਪਏ ਹਨ, ਜਦੋਂ ਕਿ ਉਹ ਦੂਜੇ ਜ਼ਿਲ੍ਹਿਆਂ ਵਿੱਚ ਡਿਊਟੀ ਕਰ ਰਹੇ ਹਨ। ਇਸ ਲਈ ਉਨ੍ਹਾਂ ਦੇ ਰਿਕਾਰਡ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਬਾਕੀ ਅੱਧੀ ਦਰਜਨ ਅਧਿਕਾਰੀਆਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਹਨ, ਜੋ ਅਜੇ ਬਾਕੀ ਹਨ। ਫਿਲਹਾਲ ਲੁਧਿਆਣਾ ਪੁਲਿਸ ਨੇ ਇਸ ਬਾਰੇ ਹੈੱਡਕੁਆਰਟਰ ਨੂੰ ਅਲਰਟ ਭੇਜ ਦਿੱਤਾ ਹੈ।