Punjab Open Debate News: 1 ਨਵੰਬਰ ਨੂੰ ਹੋਵੇਗਾ ਵੱਡਾ ਖੁਲਾਸਾ, 'ਆਪ' ਦਾ ਵੱਡਾ ਦਾਅਵਾ
-ਪੰਜਾਬ ਦੇ ਲੋਕਾਂ ਨਾਲ ਕਿਸ ਨੇ ਕੀਤਾ ਧੋਖਾ?
Punjab Open Debate News AAP claims to make big exposure on Nov 1
Punjab Open Debate News: - ਪੰਜਾਬ ਸਰਕਾਰ ਨੇ ਭਲਕੇ ਹੋਣ ਵਾਲੀ ਮਹਾਡਿਬੇਟ ਨੂੰ ਲੈ ਕੇ ਪੋਸਟਰ ਜਾਰੀ ਕਰ ਦਿੱਤਾ ਹੈ। ਜਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਨੇ ਅਪਣੇ ਟਵਿੱਟਰ ਹੈਂਡਲ 'ਤੇ ਅਪਲੋਡ ਕੀਤਾ ਹੈ।
ਟਵੀਟ ਕਰ ਕੇ ਸਰਕਾਰ ਨੇ ਲਿਖਿਆ ਕਿ ''1 ਨਵੰਬਰ‼️ ਨੂੰ ਵੱਡਾ ਖੁਲਾਸਾ ਹੋਵੇਗਾ
- ਪੰਜਾਬ ਵਿਚ ਨਸ਼ਾ ਕਿਸ ਨੇ ਫੈਲਾਇਆ?
-ਗੈਂਗਸਟਰਾਂ ਨੂੰ ਕਿਸ ਨੇ ਪਨਾਹ ਦਿੱਤੀ?
-ਨੌਜਵਾਨਾਂ ਨੂੰ ਬੇਰੁਜ਼ਗਾਰ ਕਿਸ ਨੇ ਰੱਖਿਆ?
-ਪੰਜਾਬ ਦੇ ਲੋਕਾਂ ਨਾਲ ਕਿਸ ਨੇ ਕੀਤਾ ਧੋਖਾ?
ਪੰਜਾਬ ਦੀ ਮਹਾ ਬਹਿਸ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਇਹ ਸਾਰੇ ਚਿੱਠੇ ਕੱਲ੍ਹ ਖੁੱਲ੍ਹਣਗੇ! ਵੇਖਦੇ ਰਹੇ''
ਦੱਸ ਦਈਏ ਕਿ ਭਲਕੇ ਲੁਧਿਆਣਾ ਵਿਚ ਮਹਾਡਿਬੇਟ ਹੋਣ ਜਾ ਰਹੀ ਹੈ ਜਿਸ ਵਿਚ ਪੰਜਾਬ ਦੇ ਸਾਰੇ ਮਸਲਿਆ 'ਤੇ ਬਹਿਸ ਹੋਵੇਗੀ ਪਰ ਇਸ ਗੱਲ 'ਤੇ ਅਜੇ ਸਸਪੈਂਸ ਬਣਿਆ ਹੋਇਆ ਹੈ ਕਿ ਕੀ ਸਾਰੀਆਂ ਪਾਰਟੀਆਂ ਇਸ ਵਿਚ ਹਿੱਸਾ ਲੈਣਗੀਆਂ ਕਿ ਨਹੀਂ।