Punjab's Private Schools News: ਪੰਜਾਬ ਸਕੂਲ ਸਿਖਿਆ ਵਿਭਾਗ ਦਾ ਵੱਡਾ ਫ਼ੈਸਲਾ,  ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਈਵੇਟ ਅਨਏਡਿਡ ਸਕੂਲਾਂ ਨੂੰ ਆਰਜ਼ੀ ਮਾਨਤਾ ਦੇਣ ਦੀ ਬਜਾਏ ਪੱਕੀ ਮਾਨਤਾ ਦੇਣ ਸੰਬੰਧੀ

File Photo

 ਲੁਧਿਆਣਾ : ਪੰਜਾਬ ਸਕੂਲ ਸਿਖਿਆ ਵਿਭਾਗ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਸੂਬੇ ਦੇ ਪ੍ਰਾਈਵੇਟ ਅਨਏਡਿਡ ਸਕੂਲਾਂ ਨੂੰ ਪੱਕੀ ਮਾਨਤਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਅਧਿਕਾਰ ਕ਼ਾਨੂਨ 2009 ਦਾ ਹਵਾਲਾ ਦਿੰਦਿਆਂ ਸਹਾਇਕ ਡਾਇਰੈਕਟਰ ਐਜੂਕਸ਼ਨ ਨੇ ਦੱਸਿਆ ਹੈ ਕਿ ਨੋਟੀਫਿਕਸ਼ਨ ਦੀ ਕਾਪੀ 10 -10 -2011 ਅਧੀਨ ਪ੍ਰਾਈਵੇਟ ਅਨਏਡਿਡ ਸਕੂਲਾਂ ਨੂੰ ਆਰਜ਼ੀ ਮਾਨਤਾ ਦੇਣ ਦੀ ਬਜਾਏ ਪੱਕੀ ਮਾਨਤਾ ਦੇਣ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਆਪਣੇ ਦੋ ਨੁਕਾਤੀ ਪੱਤਰ 'ਚ ਊਨਾ ਕਿਹਾ ਹੈ ਕਿ 19-09-2023  ਨੂੰ ਇਸ ਸੰਬੰਧੀ ਜਲਦੀ ਫ਼ੈਸਲੇ ਲੈਣ ਦੇ ਹੁਕਮ ਜਾਰੀ ਕੀਤੇ ਗਏ ਸਨ। ਹੁਣ ਹੁਕਮਾਂ ਦੀ ਕਾਪੀ ਭੇਜ ਕੇ 2011 ਦੀਆਂ ਹਦਾਇਤਾਂ ਅਨੁਸਾਰ ਨਿਯਮਾਂ ਅਤੇ ਸ਼ਰਤਾਂ ਤੈਅ ਕਰ ਕੇ ਸੰਬੰਧਤ ਸਕੂਲਾਂ ਨੂੰ ਪੱਕੀ ਮਾਨਤਾ ਦੇਣ ਦੀ ਹਿਦਾਯਤ ਕੀਤੀ ਗਈ ਹੈ