ਚੰਡੀਗੜ੍ਹ 'ਚ ਕੇਜਰੀਵਾਲ ਲਈ ਨਵੇਂ 'ਸ਼ੀਸ਼ ਮਹਿਲ' ਦੇ ਦੋਸ਼ ਤੇ ਭਾਜਪਾ ਨੇ ਮੁੱਖ ਮੰਤਰੀ ਮਾਨ ਤੋਂ ਮੰਗਿਆ ਸਪੱਸ਼ਟੀਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਰਫ਼ ਪੰਜਾਬ ਤੱਕ ਹੀ ਨਹੀਂ ਰਹੀ, ਸਗੋਂ ਦਿੱਲੀ ਤੱਕ ਵੀ ਗੂੰਜ ਰਹੀ

BJP seeks clarification from CM Mann on allegations of new 'Sheesh Mahal' for Kejriwal in Chandigarh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ 'ਚ ਹਨ | ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਦੇ ਸੈਕਟਰ-2 ਵਿੱਚ ਮੁੱਖ ਮੰਤਰੀ ਦੇ ਕੋਟੇ ਅਧੀਨ ਮਿਲੀ ਸਰਕਾਰੀ ਕੋਠੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਨਵਾਂ ਸ਼ੀਸ਼ ਮਹਿਲ ਤਿਆਰ ਕੀਤੇ ਜਾਣ ਦੇ ਮੁੱਦੇ ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ |

ਸ਼ਰਮਾ ਨੇ ਟਵੀਟ ਵਿਚ ਲਿਖਿਆ ਹੈ ਕਿ ਇਹ ਗੱਲ ਸਿਰਫ਼ ਪੰਜਾਬ ਤੱਕ ਹੀ ਨਹੀਂ ਰਹੀ, ਸਗੋਂ ਦਿੱਲੀ ਤੱਕ ਵੀ ਗੂੰਜ ਰਹੀ ਹੈ |


ਆਮ ਆਦਮੀ ਪਾਰਟੀ ਦੀ ਆਪਣੀ ਹੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਇਸ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਘੇਰਿਆ |

ਉਨ੍ਹਾਂ ਨੇ ਸਮਾਜਿਕ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ "ਮੁੱਖ ਮੰਤਰੀ ਭਗਵੰਤ ਮਾਨ ਜੀ, ਕੀ ਇਹ ਸੱਚ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਕੋਟੇ ਵਿੱਚ ਅਲਾਟ ਹੋਈ ਸੈਕਟਰ-2 ਵਾਲੀ ਕੋਠੀ ਨੂੰ ਅਰਵਿੰਦ ਕੇਜਰੀਵਾਲ ਦੇ ਨਵੇਂ 'ਸ਼ੀਸ਼ ਮਹਲ' ਵਾਂਗ ਤਿਆਰ ਕਰਵਾ ਦਿੱਤਾ ਹੈ? ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਸੱਚ ਜਾਣਨਾ ਚਾਹੁੰਦੇ ਹਨ |


ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਲ ਨੇ ਜਨਤਾ ਦੇ ਪੈਸਿਆਂ ਨਾਲ ਕਰੋੜਾਂ ਰੁਪਏ ਖਰਚ ਕਰਕੇ ਆਪਣਾ ਸ਼ੀਸ਼ ਮਹਲ ਤਿਆਰ ਕੀਤਾ ਸੀ, ਹੁਣ ਓਹੀ ਤਸਵੀਰ ਪੰਜਾਬ ਵਿੱਚ ਤਿਆਰ ਕੀਤੀ ਗਈ ਲਗਦੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜਨਤਾ ਦੇ ਪੈਸਿਆਂ ਨਾਲ ਵਿਅਕਤੀਗਤ ਸ਼ਾਨ-ਸ਼ੌਕਤ ਦਿਖਾਉਣ ਦੀ ਕੋਸ਼ਿਸ਼ ਹੈ, ਜਿਸਦਾ ਸਪੱਸ਼ਟੀਕਰਨ ਭਗਵੰਤ ਮਾਨ ਨੂੰ ਦੇਨਾ ਚਾਹੀਦਾ ਹੈ।