ਸੇਬਾਂ ਦੇ ਬਕਸਿਆਂ 'ਚੋਂ ਮਿਲੀ 8.56 ਕੁਇੰਟਲ ਭੁੱਕੀ
ਕਸ਼ਮੀਰ ਤੋਂ ਪੰਜਾਬ ਭੇਜੀ ਜਾ ਰਹੀ 8.56 ਕੁਇੰਟਲ ਭੁੱਕੀ ਦੀ ਖੇਪ ਬਰਾਮਦ ਕੀਤੀ ਹੈ। ਕਸ਼ਮੀਰੀ ਸੇਬਾਂ ਦੇ 1020 ਬਕਸਿਆਂ ਹੇਠ ਲੁਕਾ ਕੇ ਲਿਆਂਦੀ ਜਾ ਰਹੀ ਭੁੱਕੀ ਪੰਜਾਬ ..
ਚੰਡੀਗੜ੍ਹ (ਭਾਸ਼ਾ): ਕਸ਼ਮੀਰ ਤੋਂ ਪੰਜਾਬ ਭੇਜੀ ਜਾ ਰਹੀ 8.56 ਕੁਇੰਟਲ ਭੁੱਕੀ ਦੀ ਖੇਪ ਬਰਾਮਦ ਕੀਤੀ ਹੈ। ਕਸ਼ਮੀਰੀ ਸੇਬਾਂ ਦੇ 1020 ਬਕਸਿਆਂ ਹੇਠ ਲੁਕਾ ਕੇ ਲਿਆਂਦੀ ਜਾ ਰਹੀ ਭੁੱਕੀ ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਬਰਾਮਦ ਕੀਤੀ ਹੈ।
ਦੱਸ ਦਈਏ ਕਿ ਪੁਲਿਸ ਨੇ ਸੇਬਾਂ ਨਾਲ ਭਰੇ ਟਰੱਕ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਸੇਬਾਂ ਦੇ ਬਕਸਿਆਂ ਹੇਠ ਲੁਕਾਈ 8.56 ਕੁਇੰਟਲ ਭੁੱਕੀ ਬਰਾਮਦ ਹੋਈ। ਇਸ ਸਬੰਧੀ ਭੋਗਪੁਰ ਥਾਣੇ ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੇਬਾਂ ਨਾਲ ਭਰੇ ਟਰੱਕ 'ਚ ਚੂਰਾ ਪੋਸਤ ਦੀ ਖ਼ਬਰ ਮਿਲੀ ਸੀ। ਪੁਲਿਸ ਮੁਤਾਬਕ ਟੀਮ ਰੇਡ ਕਰਨ ਲਈ ਢਾਬੇ ਕੋਲ ਪਹੁੰਚੀ ਤਾਂ ਜਸਵੀਰ ਅਤੇ ਮਜ਼ਹਰ ਉਥੇ ਖੜ੍ਹੀ ਟਾਟਾ ਸਫਾਰੀ (ਨੰਬਰ ਪੀਬੀ 08 8007) ਵਿਚੋਂ ਨਿਕਲ ਕੇ ਭੱਜ ਗਏ ਪ੍ਰੰਤੂ ਪੁਲੀਸ ਟੀਮ ਨੇ ਮੌਕੇ ’ਤੇ ਖੇਪ ਨਾਲ ਭਰੇ ਟਰੱਕ ਨੂੰ ਜ਼ਬਤ ਕੀਤਾ ਤੇ ਉਸ ਦੇ ਡਰਾਈਵਰ ਮੁਨੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।