ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਏਅਰਬੇਸ ਦਾ ਡੀਜ਼ਲ ਮਕੈਨਿਕ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਏਅਰਬੇਸ ਦਾ ਡੀਜ਼ਲ ਮਕੈਨਿਕ ਕਾਬੂ

image

ਜਗਰਾਉਂ 30 ਦਸੰਬਰ (ਪ.ਪ) : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਹਲਵਾਰਾ ਏਅਰਬੇਸ ਦੇ ਡੀਜ਼ਲ ਮਕੈਨਿਕ ਵਲੋਂ ਹੀ ਅਤਿਵਾਦੀ ਜਥੇਬੰਦੀਆਂ ਨਾਲ ਰਲ ਕੇ ਪਾਕਿਸਤਾਨ ਨੂੰ ਸੂਚਨਾਵਾਂ ਅਤੇ ਤਸਵੀਰਾਂ ਦੇਣ ਦੇ ਮਾਮਲੇ ਦਾ ਪਰਦਾਫ਼ਾਸ਼ ਕੀਤਾ ਹੈ | ਡੀਜ਼ਲ ਮਕੈਨਿਕ ਦੇ ਦੋ ਹੋਰ ਸਾਥੀ ਹਾਲੇ ਪੁਲਿਸ ਦੀ ਗਿ੍ਫ਼ਤ ਵਿਚੋਂ ਬਾਹਰ ਹਨ | ਇਨ੍ਹਾਂ ਦਾ ਸੰਪਰਕ ਪਾਕਿਸਤਾਨ ਵਿਚ ਬੈਠੇ ਆਈਐਸਆਈ ਦੇ ਏਜੰਟ ਅਦਨਾਨ ਨਾਲ ਸੀ | 
   ਇਸ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਚਰਨਜੀਤ ਸਿੰਘ ਸੋਹਲ ਨੇ ਦਸਿਆ ਕਿ ਥਾਣਾ ਸੁਧਾਰ ਦੇ ਐਸਐਚਓ ਜਸਬੀਰ ਸਿੰਘ ਨੂੰ ਸੂਚਨਾ ਮਿਲੀ ਕਿ ਏਅਰਬੇਸ ਹਲਵਾਰਾ ਵਿਚ ਬਤੌਰ ਡੀਜ਼ਲ ਮਕੈਨਿਕ ਕੰਮ ਕਰਦਾ ਰਾਮਪਾਲ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਪਿੰਡ ਟੂਸਾ ਅਪਣੇ ਦੋ ਹੋਰ ਸਾਥੀਆਂ ਸੁੱਖਕਿਰਨ ਸਿੰਘ ਉਰਫ਼ ਸੁੱਖਾ ਪੁੱਤਰ ਜੋਗਿੰਦਰ ਸਿੰਘ ਵਾਸੀ ਟੂਸਾ ਅਤੇ ਸਬੀਰ ਅਲੀ ਪੁੱਤਰ ਸ਼ਮਸ਼ਾਦ ਅਲੀ ਵਾਸੀ ਲਾਲ ਪਿੱਪਲ ਥਾਣਾ ਕਾਲਾ ਅੰਬ ਨਾਲ ਮਿਲ ਕੇ ਪਾਕਿਸਤਾਨ 'ਚ ਬੈਠੇ ਆਈਐਸਆਈ ਦੇ ਏਜੰਟ ਅਦਨਾਨ ਦੇ ਕਹਿਣ ਤੇ ਏਅਰਬੇਸ ਦੀਆਂ ਤਸਵੀਰਾਂ ਅਤੇ ਅੰਦਰ ਦੀ ਖੁਫ਼ੀਆ ਜਾਣਕਾਰੀ ਮੁਹਈਆ ਕਰਵਾ ਰਹੇ ਹਨ | ਜਿਸ 'ਤੇ ਮੁੱਲਾਂਪੁਰ ਦਾਖਾ ਦੇ ਡੀਐਸਪੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਦਿਆਂ ਰਾਮਪਾਲ ਨੂੰ ਗਿ੍ਫ਼ਤਾਰ ਕਰ ਲਿਆ ਹੈ | ਰਾਮਪਾਲ ਦੀ ਗਿ੍ਫ਼ਤਾਰੀ ਤੋਂ ਖੁਲਾਸਾ ਹੋਇਆ ਹੈ ਕਿ ਇਹ ਤਿੰਨੋਂ ਜਣੇ ਭਾਰਤ ਦੀ ਸੁਰੱਖਿਆ ਏਕਤਾ ਅਖੰਡਤਾ ਲਈ ਖ਼ਤਰਾ ਪੈਦਾ ਕਰਨ ਲਈ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ ¢