ਆਕਸਫ਼ੋਰਡ-ਐਸਟ੍ਰਾਜੇਨੇਕਾ ਦੇ ਕੋਵਿਡ 19 ਟੀਕੇ ਨੂੰ ਬ੍ਰਿਟਿਸ਼ ਰੈਗੁਲੇਟਰੀ ਨੇ ਦਿਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬ

ਆਕਸਫ਼ੋਰਡ-ਐਸਟ੍ਰਾਜੇਨੇਕਾ ਦੇ ਕੋਵਿਡ 19 ਟੀਕੇ ਨੂੰ ਬ੍ਰਿਟਿਸ਼ ਰੈਗੁਲੇਟਰੀ ਨੇ ਦਿਤੀ ਮਨਜ਼ੂਰੀ

image

ਲੰਡਨ, 30 ਦਸੰਬਰ : ਆਕਸਫ਼ਰੋਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਵਿਕਸਿਤ ਅਤੇ ਐਸਟ੍ਰਾਜੇਨੇਕਾ ਵਲੋਂ ਬਣਾਏ ਗਏ ਕੋਵਿਡ 19 ਟੀਕੇ ਨੂੰ ਬੁਧਵਾਰ ਨੂੰ ਬ੍ਰਿਟੇਨ ਦੀ ਆਜ਼ਾਦ ਰੈਗੁਲੇਟਰੀ ਨੇ ਮਨੁੱਖਾਂ ’ਤੇ ਇਸਤੇਮਵਾਲ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। 
ਡਰੱਗ ਅਤੇ ਸਿਹਤ ਸੰਭਾਲ ਉਤਪਾਦ ਰੈਗੁਲੇਟਰ ਏਜੰਸੀ (ਐਮ.ਐਚ. ਆਰ.ਏ) ਦੀ ਮਨਜ਼ੂਰੀ ਮਿਲਣ ਦਾ ਮਤਲਬ ਹੈ ਕਿ ਟੀਕਾ ਸੁਰੱਖਿਅਤ ਅਤੇ ਪ੍ਰਭਾਵੀ ਹੈ। ਇਸ ਟੀਕੇ ਦਾ ਨਿਰਮਾਣ ਕਰਨ ਲਈ ਆਕਸਫੋਰਡ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਨਾਲ ਵੀ ਕਰਾਰ ਕੀਤਾ ਹੈ ਅਤੇ ਇਸ ਦਾ ਮੁਲਾਂਕਨ ਐਮ.ਐਚ.ਆਰ.ਏ ਨੇ ਸਰਕਾਰ ਨੂੰ ਸੋਮਵਾਰ ਨੂੰ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ’ਤੇ ਕੀਤਾ ਹੈ। ਇਹ ਮਨਜ਼ੂਰੀ ਅਜਿਹੇ ਸਮੇਂ ਦਿਤੀ ਗਈ ਹੈ ਜਦੋਂ ਸੀਨੀਅਰ ਬ੍ਰਿਟਿਸ਼ ਵਿਗਿਆਨੀ ਨੇ ਰੇਖਾਂਕਿਤ ਕੀਤਾ ਹੈ ਕਿ ਆਕਸਫੋਰਡ ਦਾ ਟੀਕਾ ਅਸਲ ’ਚ ਸਥਿਤੀ ਬਦਲਣ ਵਾਲਾ ਹੈ ਜਿਸ ਨਾਲ ਸਾਲ 2021 ਦੀ ਗਰਮੀਆਂ ਤਕ ਵਾਇਰਸ ਦੇ ਖ਼ਿਲਾਫ਼ ਟੀਕਾਕਰਣ ਕਰ ਕੇ ਦੇਸ਼ ਭਾਈਚਾਰਕ ਪੱਧਰ ’ਤੇ ਬਿਮਾਰੀ ਦੇ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਹਾਸਲ ਕਰ ਸਕਦਾ ਹੈ। ਸਾਂਹ ਰੋਗ ਮਾਹਰ ਅਤੇ ਸਰਕਾਰ ਦੀ ਐਮਰਜੈਂਸੀ ਵਿਵਸਥਾ ਨੂੰ ਲੈ ਕੇ ਬਣੀ ਵਿਗਿਆਨੀ ਸਲਾਹਕਾਰ ਸਮੂਹ ਦੇ ਮੈਂਬਰ ਪ੍ਰੋ. ਕਾਲਮ ਸੈਂਪਲ ਨੇ ਕਿਹਾ, ‘‘ਟੀਕਾ ਲੈਣ ਵਾਲੇ ਵਿਅਕਤੀ ਕੁੱਝ ਹਫ਼ਤਿਆਂ ’ਚ ਵਾਇਰਸ ਤੋਂ ਸੁਰੱਖਿਅਤ ਹੋ ਜਾਣਗੇ ਅਤੇ ਇਹ ਬਹੁਤ ਅਹਿਮ ਹੈ।’’ ਬ੍ਰਿਟੇਨ ਨੇ ਟੀਕੇ ਦੀ ਕਰੀਬ 10 ਕਰੋੜ ਖ਼ੁਰਾਕ ਦੇ ਆਰਡਰ ਦਿਤੇ ਹਨ ਜਿਨ੍ਹਾਂ ਵਿਚੋਂ ਚਾਰ ਕਰੋੜ ਖ਼ੁਰਾਕ ਮਾਰਚ ਦੇ ਅੰਤ ਤਕ ਮਿਲਣ ਦੀ ਉਮੀਦ ਹੈ।     (ਪੀਟੀਆਈ)   
ਐਸਟ੍ਰਾਜੇਨੇਕਾ ਦੇ ਪ੍ਰਮੁੱਖ ਪਾਸਕਲ ਸੋਰੀਅਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖੋਜਕਰਤਾ ਨੇ ਅੰਤਿਮ ਨਤੀਜਿਆਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਟੀਕੇ ਦੀ ਦੋ ਖ਼ੁਰਾਕਾਂ ਦਾ ਇਸਤੇਮਾਲ ਕਰ ਕੇ ‘‘ਕਾਰਗਰ ਫ਼ਾਰਮੂਲਾ’’ ਹਾਸਲ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਵਾਇਰਸ ਪਹਿਲਾਂ ਦੇ ਅਨੁਮਾਨਾਂ ਤੋਂ ਵੱਧ ਪ੍ਰਭਾਵੀ ਹੋਵੇਗਾ ਅਤੇ ਇਸ ਦੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ’ਤੇ ਵੀ ਪ੍ਰਭਾਵੀ ਹੋਣਾ ਚਾਹੀਦਾ ਜਿਸ ਦੇ ਕਾਰਨ ਬ੍ਰਿਟੇਨ ਦੇ ਜਿਆਦਾਤਰ ਹਿੱਸਿਆਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।     (ਪੀਟੀਆਈ)