ਟੈਕਸ ਰੀਟਰਨ ਭਰਨ ਦੀ ਮਿਤੀ 'ਚ ਮੁੜ ਵਾਧਾ

ਏਜੰਸੀ

ਖ਼ਬਰਾਂ, ਪੰਜਾਬ

ਟੈਕਸ ਰੀਟਰਨ ਭਰਨ ਦੀ ਮਿਤੀ 'ਚ ਮੁੜ ਵਾਧਾ

image

ਨਵੀਂ ਦਿੱਲੀ, 30 ਦਸੰਬਰ: ਕੇਂਦਰ ਸਰਕਾਰ ਨੇ ਵਿੱਤੀ ਸਾਲ 2019-20 ਲਈ ਆਮਦਨ ਟੈਕਸ ਰਿਟਰਨ ਭਰਨ ਦੀ ਤਰੀਕ ਨੂੰ ਮੁੜ ਵਧਾ ਦਿਤਾ ਹੈ¢ ਹੁਣ ਵਿਅਕਤੀਗਤ ਟੈਕਸਦਾਤਾ 10 ਜਨਵਰੀ 2021 ਤਕ ਆਈਟੀਆਰ ਦਾਇਰ ਕਰ ਸਕਣਗੇ¢ ਪਹਿਲਾਂ ਆਖ਼ਰੀ ਮਿਤੀ 31 ਦਸੰਬਰ 2020 ਸੀ¢ ਬੁਧਵਾਰ, 30 ਦਸੰਬਰ ਨੂੰ ਸਰਕਾਰ ਵਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ਸਮੇਂ ਦੀ ਮਿਆਦ ਵਿਚ ਵਾਧਾ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਅਪਣੇ ਖਾਤਿਆਂ ਦਾ ਆਡਿਟ ਨਹੀਂ ਕਰਨਾ ਪੈਂਦਾ¢ ਇਨ੍ਹਾਂ ਸ਼੍ਰੇਣੀਆਂ ਵਿਚ ਉਹ ਲੋਕ ਹੀ ਆਉਣਗੇ, ਜਿਨ੍ਹਾਂ ਨੂੰ ਆਈਟੀਆਰ -1 ਜਾਂ ਆਈਟੀਆਰ -4 ਫ਼ਾਰਮ ਦੀ ਵਰਤੋਂ ਕਰ ਕੇ ਅਪਣੀ ਇਨਕਮ ਟੈਕਸ ਰਿਟਰਨ ਭਰਨੀ ਹੈ¢ ਇਹ ਤੀਜੀ ਵਾਰ ਹੈ ਜਦੋਂ ਆਮਦਨ ਟੈਕਸ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਵਧਾ ਦਿਤੀ ਗਈ ਹੈ¢         (ਏਜੰਸੀ)