ਬੁਮਰਾਹ, ਸ਼ਮੀ ਅਤੇ ਸਿਰਾਜ ਨੇ ਦਿਵਾਈ ਭਾਰਤ ਨੂੰ ਦਖਣੀ ਅਫ਼ਰੀਕਾ 'ਤੇ ਵੱਡੀ ਜਿੱਤ

ਏਜੰਸੀ

ਖ਼ਬਰਾਂ, ਪੰਜਾਬ

ਬੁਮਰਾਹ, ਸ਼ਮੀ ਅਤੇ ਸਿਰਾਜ ਨੇ ਦਿਵਾਈ ਭਾਰਤ ਨੂੰ ਦਖਣੀ ਅਫ਼ਰੀਕਾ 'ਤੇ ਵੱਡੀ ਜਿੱਤ

IMAGE

ਸੈਂਚੁਰੀਅਨ, 30 ਦਸੰਬਰ : ਜਸਪ੍ਰੀਤ ਬੁਮਰਾਹ, ਮੋਹੰਮਦ ਸ਼ਮੀ ਅਤੇ ਮੋਹੰਮਦ ਸਿਰਾਜ ਦੀ ਤੇਜ਼ ਗੇਂਦਬਾਜ਼ੀ ਤਿਕੜੀ ਨੇ ਫਿਰ ਤੋਂ ਅਪਣਾ ਜਲਵਾ ਦਿਖਾਇਆ, ਜਿਸ ਨਾਲ ਭਾਰਤ ਨੇ ਦਖਣੀ ਅਫ਼ਰੀਕਾ ਨੂੰ  ਪਹਿਲੇ ਟੈਸਟ ਮੈਚ ਦੇ ਪੰਜਵੇਂ ਦਿਨ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦਾ ਵਾਧਾ ਦਰਜ ਕੀਤਾ | ਭਾਰਤ ਵਲੋਂ ਦਿਤੇ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਖਣੀ ਅਫ਼ਰੀਕਾ ਦੀ ਪੂਰੀ ਟੀਮ 191 ਦੌੜਾਂ ਬਣਾ ਕੇ ਆਊਟ ਹੋ ਗਈ | ਭਾਰਤ ਨੇ 113 ਦੌੜਾਂ ਨਾਲ ਮੈਚ ਜਿੱਤ ਲਿਆ | ਇਸ ਤੋਂ ਪਹਿਲਾਂ ਪੰਜਵੇਂ ਦਿਨ ਲੰਚ ਤਕ ਦਖਣੀ ਅਫ਼ਰੀਕਾ ਨੇ 7 ਵਿਕਟਾਂ ਦੇ ਨੁਕਸਾਨ 'ਤੇ 182 ਦੌੜਾਂ ਬਣਾ ਲਈਆਂ ਸਨ | ਇਸ ਤੋਂ ਪਹਿਲਾਂ ਕੇ. ਐੱਲ. ਰਾਹੁਲ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ ਵਿਚ 327 ਦੌੜਾਂ ਬਣਾਈਆਂ ਸਨ | ਲੁੰਗੀ ਐਨਗਿਡੀ ਨੇ ਸੱਭ ਤੋਂ ਜ਼ਿਆਦਾ 6 ਵਿਕਟਾਂ ਅਪਣੇ ਨਾਂ ਕੀਤੀਆਂ | ਹਾਲਾਂਕਿ, ਦਖਣੀ ਅਫ਼ਰੀਕਾ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕੇ ਅਤੇ 197 ਦੌੜਾਂ 'ਤੇ ਆਊਟ ਹੋ ਗਏ, ਜਿਸ 'ਚ ਭਾਰਤ ਲਈ ਮੁਹੰਮਦ ਸੰਮੀ ਨੇ ਸੱਭ ਤੋਂ ਵੱਧ 5 ਵਿਕਟਾਂ ਲਈਆਂ |  ਭਾਰਤ ਵਲੋਂ ਪਹਿਲੀ ਪਾਰੀ ਵਿਚ ਸੈਂਕੜਾ ਜੜਨ ਵਾਲੇ ਕੇ.ਐਲ. ਰਾਹਲ ਨੂੰ  ਮੈਨ ਆਫ਼ ਦਾ ਮੈਚ ਚੁਣਿਆ ਗਿਆ | ਭਾਰਤ ਦੀ ਇਹ ਸੈਂਚੁਰੀਅਨ ਵਿਚ ਪਹਿਲੀ ਅਤੇ ਦਖਣੀ ਅਫ਼ਰੀਕੀ ਧਰਤੀ ਉਤੇ ਟੈਸਟ ਮੈਚਾਂ ਵਿਚ ਚੌਥੀ ਜਿੱਤ ਹੈ ਪਰ ਇਸ ਨਾਲ ਉਸ ਨੇ ਇਸ ਦੇਸ਼ ਵਿਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਵਲ ਮਜ਼ਬੂਤ ਕਦਮ ਵਧਾਇਆ ਹੈ | ਲੜੀ ਦਾ ਦੂਜਾ ਮੈਚ 3 ਜਨਵਰੀ ਤੋਂ ਜੋਹਾਨਿਸਬਰਗ ਵਿਚ ਖੇਡਿਆ ਜਾਵੇਗਾ | ਜਿਥੇ ਭਾਰਤ ਦੋ ਮੈਚ ਜਿੱਤ ਚੁਕਾ ਹੈ | ਬੁਮਰਾਹ (50 ਦੌੜਾਂ ਦੇ ਕੇ ਤਿੰਨ ਵਿਕਟ) ਨੇ ਸਵੇਰ ਦੇ ਸੈਸ਼ਨ ਵਿਚ ਦਖਣੀ ਅਫ਼ਰੀਕੀ ਕਪਤਾਨ ਡੀਨ ਐਲਗਰ ਨੂੰ  ਆਊਟ ਕਰ ਕੇ ਸ਼ੁਰੂਆਤ ਕੀਤੀ ਤਾਂ ਇਸ ਤੋਂ ਬਾਅਦ ਸਿਰਾਜ (47 ਦੌੜਾਂ ਦੇ ਕੇ ਦੋ ਵਿਕਟ) ਅਤੇ ਸ਼ਮੀ (63 ਦੌੜਾਂ ਦੇ ਕੇ ਤਿੰਨ ਵਿਕਟ) ਨੇ ਅਪਣੀ ਭੂਮਿਕਾ ਬਾਖ਼ੂਬੀ ਨਿਭਾਈ | (ਏਜੰਸੀ)