ਕੀ ਭਾਰਤ ਭੂਸ਼ਣ ਆਸ਼ੂ BJP 'ਚ ਹੋ ਰਹੇ ਨੇ ਸ਼ਾਮਲ? ਹੋਰਡਿੰਗਸ ਤੋਂ ਗ਼ਾਇਬ ਹੋਇਆ ਕਾਂਗਰਸ ਦਾ ਪੰਜਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਨੇ ਕੀਤੇ ਖੁਲਾਸੇ

photo

 

ਲੁਧਿਆਣਾ ( ਰਾਜਵਿੰਦਰ ਸਿੰਘ) ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਬਦਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਂਗਰਸ ਦੇ ਮੌਜੂਦਾ ਵਿਧਾਇਕ ਜਿੱਥੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਚੁੱਕੇ ਹਨ। ਜੋੜ ਤੋੜ ਦੀ ਰਾਜਨੀਤੀ ਸਿਖ਼ਰਾਂ 'ਤੇ ਹੈ ਅਤੇ ਅਜਿਹੇ 'ਚ ਕਾਂਗਰਸ ਦਾ ਵੱਡਾ ਚਿਹਰਾ ਅਤੇ ਮੌਜੂਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਭਾਜਪਾ 'ਚ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

 

 ਦਰਅਸਲ ਸ਼ਹਿਰ ਵਿਚ ਭਾਰਤ ਭੂਸ਼ਣ ਆਸ਼ੂ ਦੇ ਲੱਗੇ ਹੋਰਡਿੰਗਸ  'ਤੇ ਕਾਂਗਰਸ ਦਾ ਨਿਸ਼ਾਨ ਨਹੀਂ ਹੈ। ਜਿਸ ਤੋਂ ਬਾਅਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਸਪੋਕਸਮੈਨ ਵਲੋਂ ਇਸ ਬਾਰੇ ਉਹਨਾਂ ਦੀ ਪਤਨੀ ਮਮਤਾ ਆਸ਼ੂ ਨਾਲ ਗੱਲਬਾਤ ਕੀਤੀ ਗਈ।

ਗੱਲਬਾਤ ਕਰਦਿਆਂ ਉਹਨਾਂ ਦੀ ਪਤਨੀ ਨੇ ਕਿਹਾ ਕਿ ਸ਼ਹਿਰ ਵਿਚ ਜੋ ਹੋਰਡਿੰਗਸ ਲੱਗੇ ਹਨ। ਉਹ ਉਹਨਾਂ ਵਲੋਂ ਨਹੀਂ ਲਗਾਏ ਗਏ। ਇਹ ਸਾਡੇ ਸਪੋਟਰਾਂ ਵਲੋਂ ਲਗਾਏ ਗਏ ਹਨ। ਦੂਜੀ ਗੱਲ ਜਿਹੜੇ ਵੀ ਹੋਰਡਿੰਗਸ ਲੱਗੇ ਹਨ। ਉਹ ਵਿਕਾਸ ਦੇ ਕੰਮਾਂ ਨੂੰ ਲੈ ਕੇ ਲੱਗੇ ਹਨ। ਹੋਰਡਿੰਗਸ 'ਤੇ ਕਾਂਗਰਸ ਦੇ ਨਿਸ਼ਾਨ ਨਾ ਹੋਣ ਤੇ ਉਹਨਾਂ ਬੋਲਦਿਆਂ ਕਿਹਾ ਕਿ ਇਹ ਸਾਰੀਆਂ ਅਫਵਾਹਾਂ ਵਿਰੋਧੀ ਪਾਰਟੀਆਂ ਵਲੋਂ ਫੈਲਾਈਆਂ ਜਾ ਰਹੀਆਂ ਹਨ। 

 

ਉਹਨਾਂ ਕਿਹਾ ਕਿ ਸ਼ਹਿਰ ਵਿਚ ਮੁੱਖ ਮੰਤਰੀ ਚੰਨੀ ਦੇ  ਵੀ ਹੋਰਡਿੰਗਸ ਲੱਗੇ ਹਨ। ਉਹਨਾਂ ਹੋਰਡਿੰਗਸ  'ਤੇ ਵੀ ਕਾਂਗਰਸ ਦਾ ਨਿਸ਼ਾਨ ਨਹੀਂ ਹੈ। ਉਹਨਾਂ ਲੋਕਾਂ ਦੀਆਂ ਅਫਵਾਹਾਂ 'ਤੇ ਬੋਲਦਿਆਂ ਕਿਹਾ ਕਿ ਮੈਂ ਵੀ ਆਖ ਦਿੰਦੀ ਹਾਂ ਕਿ PM ਮੋਦੀ ਤੇ ਅਮਿਤ ਸ਼ਾਹ ਵੀ 5 ਜਨਵਰੀ ਨੂੰ ਫਿਰੋਜ਼ਪੁਰ ਆ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਰਹੇ ਹਨ।