ਸਟੇਸ਼ਨਰੀ ਘਪਲਾ ਦੀ ਜਾਂਚ ਕਮੇਟੀ ਨੇ 12 ਅਧਿਕਾਰੀਆਂ ਨੂੰ ਪਾਇਆ ਦੋਸ਼ੀ: 37.88 ਲੱਖ ਰੁਪਏ ਦਾ ਹੋਇਆ ਸੀ ਘਪਲਾ

ਏਜੰਸੀ

ਖ਼ਬਰਾਂ, ਪੰਜਾਬ

ਇਨ੍ਹਾਂ ਵਿੱਚੋਂ 3 ਅਧਿਕਾਰੀ ਤੇ ਕਰਮਚਾਰੀ ਸੇਵਾਮੁਕਤ ਹੋ ਚੁੱਕੇ ਹਨ।

Stationary Scam Inquiry Committee Finds 12 Officials Guilty: Scam of Rs 37.88 Lakhs

 

ਮੋਗਾ: PSPCL ਦੇ ਮੋਗਾ ਮੰਡਲ ਵਿੱਚ ਸਟੇਸ਼ਨਰੀ ਦੀ ਖਰੀਦ ਸਬੰਧੀ 37.88 ਲੱਖ ਰੁਪਏ ਦਾ ਘਪਲਾ ਹੋਇਆ ਇਸ ਸੰਬੰਧੀ ਪਾਵਰਕਾਮ ਦੇ ਸੀਨੀਅਰ ਵਿਭਾਗੀ ਅਧਿਕਾਰੀਆਂ ਦੀ ਜਾਂਚ ਕਮੇਟੀ ਵੱਲੋਂ ਤਤਕਾਲੀ ਵਧੀਕ ਨਿਗਰਾਨ ਇੰਜਨੀਅਰ (ਮੌਜੂਦਾ ਸੁਪਰਡੈਂਟ ਇੰਜਨੀਅਰ) ਸਮੇਤ 12 ਅਧਿਕਾਰੀਆਂ ਨੂੰ ਦੋਸ਼ੀ ਪਾਇਆ ਗਿਆ ਹੈ।

ਇਨ੍ਹਾਂ ਵਿੱਚੋਂ 3 ਅਧਿਕਾਰੀ ਤੇ ਕਰਮਚਾਰੀ ਸੇਵਾਮੁਕਤ ਹੋ ਚੁੱਕੇ ਹਨ। ਮੋਗਾ ਦੇ ਵਧੀਕ ਨਿਗਰਾਨ ਇੰਜਨੀਅਰ ਨੂੰ ਦੋਸ਼ ਪੱਤਰ ਦਾ ਖਰੜਾ ਤਿਆਰ ਕਰਨ ਲਈ ਕਿਹਾ ਗਿਆ ਹੈ। ਪੱਤਰ ਮੁਤਾਬਕ ਸੰਚਾਲਨ ਮੰਡਲ ਮੋਗਾ ਵਿੱਚ ਸਟੇਸ਼ਨਰੀ ਦੀ ਖਰੀਦ ਦੌਰਾਨ ਕੀਤੀ ਹੇਰਾਫੇਰੀ ਬਾਬਤ 37.88 ਲੱਖ ਰੁਪਏ ਦਾ ਸਪੈਸ਼ਲ ਆਡਿਟ ਏਜੰਡਾ ਡਬਲਿਊ ਟੀਡੀ ਦੇ ਸਨਮੁੱਖ ਪੇਸ਼ ਕੀਤਾ ਗਿਆ ਸੀ। 

ਸੀਨੀਅਰ ਅਧਿਕਾਰੀਆਂ ਦੀ ਗਠਨ ਕੀਤੀ ਜਾਂਚ ਕਮੇਟੀ ਨੇ ਸੀਐੱਮਡੀ ਦੀ ਮਨਜ਼ੂਰੀ ਨਾਲ ਕਥਿਤ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਦੋਸ਼ ਪੱਤਰ ਜਾਰੀ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਬੀਤੀ 23 ਨਵੰਬਰ ਨੂੰ ਹੋਈ ਡਬਲਿਊ ਟੀਡੀ ਕਮੇਟੀ ਦੀ ਮੀਟਿੰਗ ਵਿਚ ਘਪਲਾ ਮੰਨਦਿਆਂ ਅਧਿਕਾਰੀਆਂ ਨੂੰ ਚਾਰਜਸ਼ੀਟ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਥੇ ਹੀ ਘਪਲਾ ਸਾਹਮਣੇ ਆਉਣ ’ਤੇ ਸਬੰਧਤ ਕਲਰਕ ਦਾ ਜਲੰਧਰ ਜ਼ਿਲ੍ਹੇ ਵਿੱਚ ਤਬਾਦਲਾ ਕਰ ਦਿੱਤਾ ਗਿਆ।