ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਭਰਾ ਇੰਦਰਾਜ ਸਿੰਘ ਦਾ ਦਿਹਾਂਤ

ਖ਼ਬਰਾਂ, ਪੰਜਾਬ

ਰਈਆ, 5 ਸਤੰਬਰ (ਰਣਜੀਤ ਸਿੰਘ ਸੰਧੂ) : ਪੰਜਾਬ ਦੇ ਸਾਬਕਾ ਮਾਲ ਮੰਤਰੀ ਸਵਰਗੀ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੇ ਪੋਤਰੇ, ਸ਼ਹੀਦ ਸ. ਸੁਖਦੇਵ ਸਿੰਘ ਦੇ ਸਪੁੱਤਰ ਅਤੇ ਪੰਜਾਬ ਪੁਲਿਸ ਦੇ ਆਈ.ਜੀ. ਸ. ਪਰਮਰਾਜ ਸਿੰਘ ਉਮਰਾਨੰਗਲ ਦੇ ਛੋਟੇ ਭਰਾਤਾ ਸ. ਇੰਦਰਾਜ ਸਿੰਘ ਧਾਲੀਵਾਲ ਜਿਨ੍ਹਾਂ ਦਾ ਅਮਰੀਕਾ ਵਿਚ ਵਰਜੀਨੀਆ ਵਿਖੇ ਬੀਤੀ 21 ਅਗੱਸਤ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਮ ਸਸਕਾਰ 26 ਅਗੱਸਤ ਨੂੰ ਵਰਜੀਨੀਆ ਵਿਖੇ ਕੀਤਾ ਗਿਆ ਸੀ। ਉਨ੍ਹਾਂ ਦੇ ਅਸਤ 7 ਸਤੰਬਰ ਦਿਨ ਵੀਰਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ ਜਾਣਗੇ ਅਤੇ ਭੋਗ ਅਤੇ ਅੰਤਮ ਅਰਦਾਸ 10 ਸਤੰਬਰ ਦਿਨ ਐਤਵਾਰ ਨੂੰ ਅਨਾਜ ਮੰਡੀ ਰਈਆ ਵਿਖੇ ਹੋਵੇਗੀ।