ਐਲ.ਪੀ.ਯੂ. 'ਚ ਦੇਸ਼ ਦੀਆਂ 20 ਉਚ ਸੰਸਥਾਵਾਂ ਦੇ ਐਚ.ਆਰ. ਮੁਖੀਆਂ ਨੇ ਐਚ.ਆਰ. ਕਨਕਲੇਵ 'ਚ ਲਿਆ ਹਿੱਸਾ

ਖ਼ਬਰਾਂ, ਪੰਜਾਬ

ਜਲੰਧਰ, 17 ਫ਼ਰਵਰੀ (ਅਮਰਿੰਦਰ ਸਿੱਧੂ): ਦਿੱਲੀ-ਜਲੰਧਰ ਕੌਮੀ ਮਾਰਗ 'ਤੇ ਸਥਿਤ ਉਘੀ ਵਿਦਿਆ ਦਾ ਪ੍ਰਸਾਰ ਕਰਨ ਵਾਲੀ ਲਵਲੀ ਪ੍ਰੋਫੈਸ਼ਨਲ ਯੁਨੀਵਰਸਟੀ ਵਿਖੇ ਅੱਜ ਦੇਸ਼ ਦਾ ਸੱਭ ਤੋਂ ਵੱਡਾ ਐਚ.ਆਰ ਕਨਕਲੇਵ ਆਯੋਜਤ ਕੀਤਾ, ਜਿਸ ਦਾ ਮੁੱਖ ਥੀਮ ਸੀ-'ਐਚਆਰ 'ਚ ਡਰਾਈਵਿੰਗ ਸਸਟੇਨੇਬਲ ਗ੍ਰੋਥ'।  ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਤਰ੍ਹਾਂ ਦਾ ਵਿਸ਼ਾਲ ਕਨਕਲੇਵ ਕਿਸੇ ਭਾਰਤੀ ਯੂਨੀਵਰਸਟੀ 'ਚ ਹੋਇਆ ਹੋਵੇ, ਜਿਸ ਦਾ ਮੁੱਖ ਉਦੇਸ਼ ਯੂਨੀਵਰਸਟੀਆਂ ਤੇ ਇੰਡਸਟਰੀ ਦਾ ਇੱਕਠੇ ਮਿਲ ਕੇ ਕੰਮ ਕਰਨਾ ਹੋਵੇ।ਇਸ ਐਚ.ਆਰ ਕਨਕਲੇਵ 'ਚ ਵੱਖਰੇ ਐਚ.ਆਰ. ਪ੍ਰੋਫੈਸ਼ਨਲਸ ਨੇ ਇੰਡਸਟਰੀ 'ਚ ਹੋ ਰਹੇ ਬਦਲਾਅ ਤੇ ਨਵੀਂ  ਆ ਰਹੀ ਚੁਨੌਤੀਆਂ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਵੇ, 'ਤੇ ਵਿਚਾਰ-ਵਟਾਂਦਰਾ ਕੀਤਾ।