ਜਲਾਲਾਬਾਦ, 12 ਸਤੰਬਰ (ਕੁਲਦੀਪ
ਸਿੰਘ ਬਰਾੜ): ਵਿਜੀਲੈਂਸ ਵਿਭਾਗ ਫ਼ਿਰੋਜ਼ਪੁਰ ਨੇ ਥਾਣਾ ਅਮੀਰ ਖ਼ਾਸ ਦੇ ਐਸਐਚਓ ਸਾਹਿਬ
ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ
ਇਲਾਵਾ ਉਸ ਦੇ ਅਸਥਾਈ ਘਰ 'ਚ ਤਲਾਸ਼ੀ ਦੌਰਾਨ ਸੰਥੈਟਿਕ ਨਸ਼ੇ ਦੀ ਬਰਾਮਦਗੀ ਸਾਹਮਣੇ ਆਈ ਹੈ।
ਇਸ ਮੌਕੇ ਸਬ ਡਵੀਜ਼ਨ ਐਸਡੀਐਮ ਅਮਰਜੀਤ ਸਿੰਘ, ਮਸ਼ਿਦਰ ਸਿੰਘ ਮਾਨ ਵਿਜੀਲੈਂਸ ਇੰਸਪੈਕਟਰ,
ਏਐਸਆਈ ਮੁਖਤਿਆਰ ਸਿੰਘ, ਏਐਸਆਈ ਪਵਨ ਕੁਮਾਰ ਮੌਜੂਦ ਸਨ।
ਜਾਣਕਾਰੀ ਅਨੁਸਾਰ
ਵਿਜੀਲੈਂਸ ਵਿਭਾਗ ਦੇ ਡੀਐਸਪੀ ਪਲਵਿੰਦਰ ਸਿੰਘ ਨੇ ਅਪਣੀ ਟੀਮ ਸਹਿਤ ਥਾਣਾ ਅਮੀਰ ਖ਼ਾਸ ਵਿਚ
ਮੁਦਈ ਦੀ ਸ਼ਿਕਾਇਤ 'ਤੇ ਰੇਡ ਕੀਤੀ ਤਾਂ ਡਿਊਟੀ 'ਤੇ ਮੌਜੂਦ ਐਸਐਚਓ ਸਾਹਿਬ ਸਿੰਘ ਕੋਲੋਂ
ਮੌਕੇ 'ਤੇ 50 ਹਜ਼ਾਰ (ਬਾਕੀ ਸਫ਼ਾ 10 'ਤੇ)
ਰੁਪਇਆ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ
ਉਨ੍ਹਾਂ ਨੂੰ ਫ਼ਿਰੋਜ਼ਪੁਰ ਜਾਇਆ ਗਿਆ।
ਉਥੇ ਕਾਰਵਾਈ ਕਰਨ ਤੋਂ ਬਾਅਦ ਦੇਰ ਰਾਤ ਕਰੀਬ 12
ਵਜੇ ਵਿਜੀਲੈਂਸ ਫ਼ਿਰੋਜ਼ਪੁਰ, ਡੀਐਸਪੀ ਜਲਾਲਾਬਾਦ ਅਮਰਜੀਤ ਸਿੰਘ ਦੀ ਟੀਮ ਵਲੋਂ ਸਾਹਿਬ
ਸਿੰਘ ਦੀ ਕਿਰਾਏ ਵਾਲੀ ਰਿਹਾਇਸ਼ 'ਤੇ ਛਾਪਾ ਮਾਰਿਆ ਗਿਆ ਜਿਸ ਵਿਚ 6 ਬੋਤਲ ਸ਼ਰਾਬ
ਅੰਗਰੇਜ਼ੀ, 580 ਗ੍ਰਾਮ ਚੂਰਾ ਪੋਸਤ, 4.80 ਮਿਲੀਗ੍ਰਾਮ ਹੈਰੋਇਨ, 7.50 ਮਿਲੀਗ੍ਰਾਮ
ਚਿੱਟਾ ਸਿੰਥੈਟਿਕ , 15 ਮੋਬਾਈਲ ਵੀ ਬਰਾਮਦ ਹੋਏ ਅਤੇ ਨਸ਼ੀਲੇ ਪਦਾਰਥਾਂ ਦਾ ਵਜ਼ਨ ਵੀ ਕੀਤਾ
ਗਿਆ।
ਉਧਰ ਰਿਸ਼ਵਤ ਲੈਣ ਸਬੰਧੀ ਮਾਮਲਾ ਫ਼ਿਰੋਜ਼ਪੁਰ ਵਿਜੀਲੈਂਸ ਵਿਭਾਗ ਨੇ ਕੇਸ
ਰਜਿਸਟਰਡ ਕਰ ਲਿਆ ਗਿਆ ਹੈ ਅਤੇ ਦੂਜੇ ਕੇਸ ਵਿਚ ਮਾਮਲਾ ਥਾਣਾ ਸਿਟੀ ਜਲਾਲਾਬਾਦ ਵਿਚ ਦਰਜ
ਕੀਤਾ ਗਿਆ ਹੈ। ਉਕਤ ਕੇਸ ਦੀ ਜਾਂਚ ਏਐਸਆਈ ਪਵਨ ਕੁਮਾਰ ਕਰ ਰਹੇ ਹਨ। ਉਨ੍ਹਾਂ ਦਸਿਆ ਕਿ
ਵਿਜੀਲੈਂਸ ਦੀ ਜਾਂਚ ਤੋਂ ਬਾਅਦ ਐਸਐਚਓ ਸਾਹਿਬ ਸਿੰਘ ਜਾਂਚ ਸਬੰਧੀ ਲਿਆਂਦਾ ਜਾਵੇਗਾ ਅਤੇ
ਜਾਂਚ ਪੜਤਾਲ ਕੀਤੀ ਜਾਵੇਗੀ।