ਐਸਾ ਕੀ ਵਾਪਰਿਆ ਕੀ ਮਾਰਨੀ ਪਈ ਆਪਣੀ ਚਾਚੀ, ਫੇਰ ਖ਼ੁਦ ਹੀ ਕਰਵਾਈ ਪੁਲਿਸ ਤਫਤੀਸ਼

ਖ਼ਬਰਾਂ, ਪੰਜਾਬ

3 ਦਿਨ ਪਹਿਲਾਂ ਗੁਰਦਾਸਪੁਰ ਦੇ ਹਲਕੇ ਦੀਨਾਨਗਰ ਦੇ ਕ੍ਰਿਸ਼ਣ ਐਵਿਨਿਊ ਕਲੋਨੀ ਵਿੱਚ ਦਿਨ ਦਿਹਾੜੇ 35 ਸਾਲਾਂ ਔਰਤ ਦਾ ਕਤਲ ਹੋਇਆ ਸੀ। ਔਰਤ ਦੋ ਬੱਚਿਆਂ ਦੀ ਮਾਂ ਸੀ, ਕਤਲ ਦੇ ਸਮੇਂ ਦੋਨੋ ਬੱਚੇ ਸਕੂਲ ਗਏ ਸਨ ਤੇ ਔਰਤ ਦਾ ਪਤੀ ਫ਼ੌਜ ਵਿੱਚ ਨੌਕਰੀ ਕਰਦਾ ਹੈ। 

ਇਸ ਕਤਲ ਨੂੰ ਲੈ ਕੇ ਪੁਲਿਸ ਨੇ ਹਰ ਪਹਿਲੂਆਂ ਉੱਤੇ ਜਾਂਚ ਕਰ 3 ਦਿਨ ਵਿੱਚ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਔਰਤ ਕਤਲ ਕਾਂਡ ਵਿੱਚ ਭਤੀਜਾ ਹੀ ਕਾਤਲ ਨਿਕਲਿਆ ਅਤੇ ਕਾਤਲ ਇੰਨਾ ਸ਼ਾਤਰ ਨਿਕਲਿਆ ਕਿ ਕਤਲ ਕਰਨ ਦੇ ਬਾਅਦ ਪੁਲਿਸ ਦੇ ਨਾਲ ਹੀ ਇੰਵੇਸਟੀਗੇਸ਼ਨ ਕਰਨ ਲਈ ਘੁੰਮਦਾ ਰਿਹਾ।


ਗੁਰਦਾਸਪੁਰ ਦੇ ਐਸ ਐਸ ਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਨਾਲ ਗੱਲ ਬਾਤ ਵਿੱਚ ਦੱਸਿਆ ਕਿ ਦੀਨਾਨਗਰ ਵਿੱਚ ਦਿਨ ਦਿਹਾੜੇ ਹੋਏ 35 ਸਾਲਾਂ ਔਰਤ ਦੇ ਕਤਲ ਨੂੰ ਲੈ ਕੇ ਪੁਲਿਸ ਨੇ ਹਰ ਪਹਿਲੂਆਂ ਉੱਤੇ ਜਾਂਚ ਕੀਤੀ ਅਤੇ ਦੋਸ਼ੀਆਂ ਨੂੰ ਫੜਨ ਲਈ ਇੱਕ ਸ਼ਪੈਸ਼ਲ ਇੰਵੇਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। 



ਇਸ ਬਲਾਇੰਡ ਮਰਡਰ ਵਿੱਚ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਔਰਤ ਅੰਜੂ ਬਾਲਾ ਦਾ ਕਤਲ ਉਸਦੇ ਹੀ ਭਤੀਜੇ ਅਨਿਲ ਕੁਮਾਰ ਨੇ ਕੀਤਾ ਹੈ ਆਪਣੀ ਚਾਚੀ ਨੂੰ ਘਰ ਵਿੱਚ ਇਕੱਲਾ ਵੇਖ ਕਰ ਉਸਦੇ ਨਾਲ ਨਾਜ਼ਾਇਜ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਉਸਦਾ ਵਿਰੋਧ ਕੀਤਾ। ਜਿਸਦੇ ਚਲਦੇ ਉਸਦੇ ਆਪਣੀ ਚਾਚੀ ਉੱਤੇ ਹਥੌੜੀ ਅਤੇ ਕੈਂਚੀ ਨਾਲ ਵਾਰ ਕਰ ਉਸਦਾ ਕਤਲ ਕਰ ਦਿੱਤਾ ਅਤੇ ਉਸਦੇ ਪਰਸ ਵਿੱਚੋ 15 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਿਆ। 


ਕਾਤਲ ਇੰਨਾ ਸ਼ਾਤਰ ਸੀ ਕਿ ਕਤਲ ਕਰਨ ਦੇ ਬਾਅਦ ਪੁਲਿਸ ਨੂੰ ਗ਼ੁਮਰਾਹ ਕਰਨ ਲਈ ਪੁਲਿਸ ਦੇ ਨਾਲ ਹੀ ਘੁੰਮਦਾ ਰਿਹਾ। ਐਸ ਐਸ ਪੀ ਨੇ ਦੱਸਿਆ ਕਿ ਦੋਸ਼ੀ ਅਨਿਲ ਕੁਮਾਰ ਨੇ ਗੁਨਾਹ ਕਬੂਲ ਕਰ ਲਿਆ ਹੈ ਦੋਸ਼ੀ ਦੇ ਖਿਲਾਫ ਧਾਰਾ 302, 452, ਤਹਿਤ ਮਾਮਲਾ ਦਰਜ ਕਰ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ।

https://www.youtube.com/watch?v=aSkSjbPpXeI