ਅੱਜ “ਸ਼੍ਰੋਮਣੀ ਅਕਾਲੀ ਦਲ" ਮਨਾ ਰਿਹਾ ਆਪਣਾ 97ਵਾਂ ਸਥਾਪਨਾ ਦਿਵਸ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ‘ਤੇ ਦੇਸ਼-ਵਿਦੇਸ਼ 'ਚ ਵੱਸਦੇ ਸਮੂਹ ਪੰਜਾਬੀ ਅਤੇ ਸਿੱਖ ਭਾਈਚਾਰੇ ਇਹ ਦਿਨ ਮਨਾ ਰਹੇ ਹਨ। ਇਸ ਦਿਨ ਸਾਰੇ ਅਕਾਲੀ ਜਥਿਆਂ ਨੂੰ ਇਕਜੁੱਟ ਕਰਕੇ ਗੁਰਦੁਆਰਿਆਂ ਨੂੰ ਅੰਗਰੇਜ਼ਾਂ ਵੱਲੋਂ ਥਾਪੇ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਇਹ ਲੋਕਾਂ ਦੇ ਸੰਘਰਸ਼ ਵਿਚੋਂ ਜਨਮੀ ਪਾਰਟੀ ਹੈ, ਜਿਸ ਦਾ ਸਮੁੱਚਾ ਇਤਿਹਾਸ ਮੋਰਚਿਆਂ ਅਤੇ ਜਨ ਅੰਦੋਲਨਾਂ ਨਾਲ ਭਰਿਆ ਹੋਇਆ ਹੈ।

19ਵੀਂ ਸਦੀ ਦੇ ਅੰਤਿਮ ਦਹਾਕੇ ਦੌਰਾਨ ਸਿੰਘ ਸਭਾ ਲਹਿਰ ਨਾਲ ਆਈ ਜਾਗ੍ਰਿਤੀ ਕਾਰਨ ਇਹ ਗੱਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾਣ ਲੱਗੀ ਕਿ ਸਿੱਖ ਸਿਧਾਂਤ ਤੇ ਸਿੱਖ ਮਰਿਆਦਾ ਦੀ ਉਸ ਸਮੇਂ ਤੱਕ ਬਹਾਲੀ ਨਹੀਂ ਹੋ ਸਕਦੀ ਜਦੋਂ ਤੱਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਿਚ ਸੁਧਾਰ ਨਹੀਂ ਲਿਆਂਦਾ ਜਾਂਦਾ, ਜਿਹੜੇ ਕਿ ਉਸ ਸਮੇਂ ਮਹੰਤਾਂ ਦੇ ਕਬਜ਼ੇ ਵਿਚ ਸਨ।