ਤਪਾ ਮੰਡੀ: ਸਥਾਨਕ ਵਿਧਵਾ ਔਰਤ ਅਤੇ ਉਸ ਦੀਆਂ ਚਾਰ ਕੁੜੀਆਂ ਨੇ ਅਕਾਲੀ ਆਗੂ ਵਿਰੁਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਦੋਸ਼ ਲਾਇਆ ਗਿਆ ਹੈ ਕਿ ਅਕਾਲੀ ਆਗੂ ਉਨ੍ਹਾਂ ਦੇ ਪੰਜ ਮਰਲੇ ਦੇ ਘਰ ਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਰਮਜੀਤ ਕੌਰ ਪਤਨੀ ਮਰਹੂਮ ਹਰਕੇਸ਼ ਸਿੰਘ ਉਰਫ਼ ਭੋਲਾ ਨੇ ਦਸਿਆ ਕਿ ਸਥਾਨਕ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਮੇਜਰ ਸਿੰਘ ਨੇ ਪੰਜ ਮਰਲੇ ਜ਼ਮੀਨ ਧੋਖੇ ਨਾਲ ਅਪਣੇ ਨਾਮ ਕਰਵਾ ਲਈ ਜਿਸ ਦਾ ਕਬਜ਼ਾ ਉਨ੍ਹਾਂ ਕੋਲ ਹੀ ਹੈ। ਪਰਮਜੀਤ ਕੌਰ ਨੇ ਕਿਹਾ ਕਿ ਮੇਜਰ ਸਿੰਘ ਨੇ ਰਾਤ ਨੂੰ ਉਨ੍ਹਾਂ ਦੀ ਕੰਧ ਢਾਹ ਦਿਤੀ ਅਤੇ ਪਸ਼ੂਆਂ ਲਈ ਬਣਾਈ ਖੁਰਲੀ ਵੀ ਢਾਹ ਦਿਤੀ 123movies ਜਿਸ ਦੀ ਸ਼ਿਕਾਇਤ ਤਪਾ ਥਾਣਾ 'ਚ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।