ਸ੍ਰੀ
ਖਡੂਰ ਸਾਹਿਬ, 10 ਸਤੰਬਰ (ਕੁਲਦੀਪ ਸਿੰਘ ਮਾਨ) : ਸ੍ਰੀ ਗੁਰੂ ਅੰਗਦਦੇਵ ਜੀ ਦੇ ਗੁਰਤਾ
ਦਿਵਸ ਮੌਕੇ ਇਤਿਹਾਸਕ ਕਸਬਾ ਸ੍ਰੀ ਖਡੂਰ ਸਾਹਿਬ ਆਮ ਆਦਮੀ ਪਾਰਟੀ ਵਲਂੋ ਵਿਸਾਲ ਕਾਨਫ਼ਰੰਸ
ਕੀਤੀ ਗਈ।
ਕਾਨਫ਼ਰੰਸ ਵਿਚ ਪਾਰਟੀ ਦੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ
ਮਾਨ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਿਸ਼ੇਸ਼ ਤੌਰ 'ਤੇ ਪਹੁੰਚੇ।
ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਭਗਵੰਤ ਮਾਨ ਕਿਹਾ ਕਿ ਕੈਪਟਨ ਸਰਕਾਰ ਬਣੀ
ਨੂੰ ਛੇ ਮਹੀਨੇ ਹੋ ਗਏ ਹਨ ਪਰ ਕੈਪਟਨ ਸਾਹਿਬ ਛੇ ਵਾਰੀ ਪੰਜਾਬ ਵਿਚ ਨਹੀਂ ਆਏ ਤੇ ਛੇ
ਮਹੀਨਿਆਂ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਵੀ ਮੁੜ ਸੱਤਾ ਵਿਚ ਆਉਣ ਦੇ ਸੁਪਨੇ ਛੱਡ ਦੇਣ ਕਿਉਕਿ 1920
ਅਕਾਲੀ ਦਲ ਬਣਿਆ ਸੀ ਜੋ ਹੁਣ ਬਾਦਲ ਲਿਮਟਿਡ ਕੰਪਨੀ ਬਣ ਗਿਆ ਹੈ ਜੋ 2019 ਵਿਚ ਖ਼ਤਮ ਹੋ
ਜਾਵੇਗਾ ਤੇ ਕਿਹਾ ਕਿ ਅਕਾਲੀ ਦਲ 99 ਸਾਲਾ ਪਟਾ ਖ਼ਤਮ ਹੋ ਜਾਵੇਗਾ।
ਕਾਨਫ਼ਰੰਸ ਨੂੰ
ਸਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ
ਹੋਈ ਹੈ ਤੇ ਕੈਪਟਨ ਸਾਹਿਬ ਨੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ।
ਉਨ੍ਹਾਂ ਕਿਹਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅਪਣੇ ਮਿਲਕ
ਪਲਾਂਟ ਦਾ ਗੰਦਾ ਪਾਣੀ (ਬਾਕੀ ਸਫ਼ਾ 11 'ਤੇ)
ਪਿੰਡ ਘੁੰਗਸੋਰ ਦੀ ਪੰਚਾਇਤੀ ਜ਼ਮੀਨ
ਨਾਜਾਇਜ਼ ਕਬਜ਼ਾ ਕਰ ਕੇ ਉਸ ਵਿਚ ਪਾਇਆ ਗਿਆ ਹੈ ਜਿਸ ਬਾਰੇ ਸਾਰੇ ਸਬੂਤ ਮੇਰੇ ਕੋਲ ਹਨ ਤੇ
ਸਿੱਕੀ ਵਲੋਂ ਕੀਤੇ ਨਾਜਾਇਜ਼ ਕਬਜੇ ਦੀ ਪੋਲ ਵਿਧਾਨ ਸਭਾ ਵਿਚ ਖੋਲ੍ਹਾਂਗਾ।
ਕਾਨਫ਼ਰੰਸ
ਨੂੰ ਸੰਬੋਧਨ ਕਰਦਿਆ ਜਨਰਲ ਸਕੱਤਰ ਪੰਜਾਬ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਭੁਪਿੰਦਰ
ਸਿੰਘ ਬਿੱਟੂ ਨੇ ਕਿਹਾ ਕਿ ਮੈਂ ਸਦਾ ਹੀ ਉਨ੍ਹਾਂ ਪਾਰਟੀ ਵਰਕਰਾਂ ਤੇ ਸਮਰਥਕਾਂ ਦਾ ਰਿਣੀ
ਰਿਹਾ ਹਾ ਜਿੰਨਾ ਨੇ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਵਿਚ ਦਿਨ ਰਾਤ ਇਕ ਕਰ ਕੇ ਸਾਥ ਦਿਤਾ।