ਅਖੰਡ ਪਾਠ ਸਮੇਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਕੀਤੀ ਉਲੰਘਣਾ

ਖ਼ਬਰਾਂ, ਪੰਜਾਬ

ਝਬਾਲ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣ ਦੇ ਬਾਵਜੂਦ ਵੀ ਕੁਝ ਸੁਆਰਥੀ ਲੋਕਾਂ ਵਲੋਂ ਅਪਣੇ ਮੁਥਾਜ਼ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਵਰਤੋਂ ਵੀ ਗੁਰੇਜ਼ ਨਹੀਂ ਕਰਦੇ।

ਇਸੇ ਤਰ੍ਹਾਂ ਅੱਡਾ ਫ਼ਤਿਹਪੁਰ ਵਿਖੇ ਕੁਝ ਲੋਕਾਂ ਵਲੋਂ ਸਿੰਪਲ ਚਲਾਵੀਂ ਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਸੀ। ਜਿਸ ਦਾ ਸਤਿਕਾਰ ਕਮੇਟੀ ਝਬਾਲ ਦੇ ਸਿੰਘਾਂ ਨੂੰ ਪਤਾ ਲੱਗਣ 'ਤੇ ਕਮੇਟੀ ਮੈਂਬਰ ਕਸ਼ਮੀਰ ਸਿੰਘ ਬੋਹੜੂ ਦੀ ਅਗਵਾਈ ਹੇਠ ਪੁੱਜੇ ਸਿੰਘਾਂ ਨੇ ਜਾਣਕਾਰੀ ਹਾਸਲ ਕੀਤੀ ਅਤੇ ਭੋਗ ਪੈਣ ਉਪਰੰਤ ਪਾਠ ਕਰ ਰਹੇ ਪਾਠੀ ਸਿੰਘਾਂ ਜਦੋਂ ਇਸ ਸਬੰਧੀ ਪੁਛਿਆ ਤਾਂ ਉਨ੍ਹਾਂ ਵਿਚੋਂ ਚਾਰ ਜਣਿਆਂ ਨੇ ਮਾਫ਼ੀ ਮੰਗ ਲਈ ਅਤੇ ਇਕ ਪਾਠੀ ਸਿੰਘ ਮੌਕੇ ਤੋਂ ਭੱਜ ਗਿਆ। 

ਉਸ ਦੇ ਵਿਰੁਧ ਕਾਰਵਾਈ ਕਰਨ ਲਈ ਸ੍ਰੀ ਗੁਰੂ ਸਤਿਕਾਰ ਕਮੇਟੀ ਝਬਾਲ ਅਤੇ ਗੁਰੂ ਨਾਨਕ ਮਿਸ਼ਨ ਖ਼ਾਲਸਾ ਜਥੇਬੰਦੀ ਵਲੋਂ ਸਾਂਝੇ ਤੌਰ 'ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ਤੋਂ ਭੱਜੇ ਪਾਠੀ ਸਿੰਘ ਵਿਰੁਧ ਕਾਰਵਾਈ ਕੀਤੀ ਜਾਵੇ।