ਮਾਛੀਵਾੜਾ: ਜਦੋਂ ਇਕ ਲਾੜੀ ਨੇ ਆਪਣੇ ਲਾੜੇ ਨਾਲ ਵਿਆਹ ਕਰਾਉਣ ਤੋਂ ਨਾਂਹ ਕਰ ਦਿੱਤੀ, ਤਾਂ ਦੁਪਹਿਰ ਨੂੰ ਡਰਾਮਾ ਦੇਖਿਆ ਜਾ ਰਿਹਾ ਸੀ। ਇਹ ਮਾਮਲਾ ਮਾਛੀਵਾੜਾ ਸਬਡਿਵੀਜ਼ਨ ਦੇ ਮੰਡ ਜੋਧਵਾਲ ਪਿੰਡ ਦਾ ਹੈ। ਦੱਸ ਦਈਏ ਕਿ ਲਾੜੀ ਨੇ ਵਿਆਹ ਤੋਂ ਐਨ ਪਹਿਲਾਂ ਯਾਨੀ ਲਾਵਾਂ ਤੋਂ ਪਹਿਲਾਂ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੀ ਨੇ ਕਿਹਾ ਕਿ ਮੈਨੂੰ ਮੁੰਡਾ ਪਸੰਦ ਨਹੀਂ।
ਜਾਣਕਾਰੀ ਮੁਤਾਬਿਕ ਲਾੜਾ ਹੁਸ਼ਿਆਰਪੁਰ ਤੋਂ ਲੁਧਿਆਣਾ ਵਰਾਤ ਲੈ ਕੇ ਕੁੜੀ ਨੂੰ ਵਿਆਹੁਣ ਲਈ ਆਇਆ ਸੀ। ਕੁੜੀਆਂ ਵੱਲੋਂ ਵਿਆਹ ਦੀਆਂ ਰਸਮਾਂ ਸ਼ੁਰੂ ਕਰ ਦਿੱਤੀਆਂ ਗਈਆਂ, ਪਰ ਜਦੋਂ ਫੇਰਿਆ ਦਾ ਸਮਾਂ ਹੋਇਆ ਤਾਂ ਉੱਥੇ ਰੋਲਾ ਪੈ ਗਿਆ ਕਿ ਲਾੜੇ ਨੂੰ ਦੌਰੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਉਹ(ਲਾੜਾ) ਚੰਗੀ ਤਰ੍ਹਾਂ ਬੋਲ ਵੀ ਨਹੀਂ ਪਾ ਰਿਹਾ ਤੇ ਉਸ ਤੋਂ ਖੜ੍ਹਾ ਵੀ ਨਹੀਂ ਹੋਇਆ ਜਾਂਦਾ। ਇਹ ਸਭ ਦੇਖ ਲਾੜੀ ਨੇ ਸਭ ਦੇ ਸਾਹਮਣੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਲਾੜੀ ਨੇ ਦੋਸ਼ ਲਗਾਇਆ ਸੀ ਕਿ ਜਦੋਂ ਉਹ 'ਬਰਾਤ' ਨਾਲ ਪਹੁੰਚਿਆ ਤਾਂ ਲਾੜਾ ਕੰਬ ਰਿਹਾ ਸੀ। ਉਸ ਨੂੰ ਸ਼ੱਕ ਸੀ ਕਿ ਉਹ ਕੁੱਝ ਲੰਬੀ ਬਿਮਾਰੀ ਜਾਂ ਅਪੰਗਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਲੜਕੀ ਦੇ ਇੰਨਾ ਕਹਿਣ 'ਤੇ ਵਿਆਹ 'ਚ ਹੀ ਤੜਥੱਲੀ ਮੱਚ ਗਈ। ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਲਾੜੇ ਨੂੰ ਕੁਝ ਦਿਨਾਂ ਤੋਂ ਬੁਖਾਰ ਚੜਨ ਕਾਰਨ ਉਸ ਨੂੰ ਥੋੜੀ ਕਮਜ਼ੋਰੀ ਹੋ ਗਈ ਹੈ ਪਰ ਕੁੜੀ ਵਾਲਿਆਂ ਨੇ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ। ਮੁਡੇ ਵਾਲਿਆ ਨੇ ਕਿਹਾ ਕਿ ਕੁੜੀ ਵਾਲਿਆਂ ਨੂੰ ਸਭ ਦੱਸਣ ਤੋਂ ਬਾਅਦ ਹੀ ਕੁੜਮਾਈ ਹੋਈ ਸੀ।
ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਸਮਝੌਤਾ ਕਰ ਮਿਲਣੀ ਦੀਆਂ ਸਾਰੀਆਂ ਰਸਮਾਂ 'ਚ ਪਾਈਆ ਸਾਰੀਆ ਮੁੰਦਰੀਆਂ ਦਾ ਮੋੜ -ਮੁੜੱਈਆ ਕਰ ਲਿਆ। ਡੋਲੀ ਲਏ ਬਿਨਾਂ ਹੀ ਮੁੰਡੇ ਵਾਲਿਆਂ ਨੂੰ ਵਾਪਸ ਪਰਤਣਾ ਪਿਆ।