ਅਨੁਸੂਚਿਤ ਜਾਤੀ ਤੇ ਅੰਤਰਜਾਤੀ ਜੋੜਿਆਂ ਦੇ ਵਿਆਹਾਂ ਬਾਰੇ ਨਵੀਂ ਸਕੀਮ ਸ਼ੁਰੂ

ਖ਼ਬਰਾਂ, ਪੰਜਾਬ

ਚੰਡੀਗੜ੍ਹ  - ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਅਤੇ ਅੰਤਰਜਾਤੀ ਜੋੜਿਆਂ (ਮੁੰਡੇ/ਕੁੜੀਆਂ) ਦੇ ਵਿਆਹ ਲਈ ਨਵੀਂ ਭਲਾਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਵਿਆਹ ਲਈ ਪ੍ਰਤੀ ਜੋੜਾ 75 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।


ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਵਿਚੋਂ 60 ਹਜ਼ਾਰ ਰੁਪਏ ਬਰਤਨ, ਫਰਨੀਚਰ ਅਤੇ ਸੋਨਾ ਆਦਿ ਖ਼ਰੀਦਣ ਲਈ ਅਤੇ 15 ਹਜ਼ਾਰ ਰੁਪਏ ਪ੍ਰਤੀ ਜੋੜਾ ਪ੍ਰਬੰਧਕ ਵਿਅਕਤੀ/ਸਬੰਧਤ ਸੰਸਥਾ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵਜੋਂ ਦਿੱਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਵਿਆਹ ਵਾਲੇ ਜੋੜੇ ਵਿਚ ਜੇਕਰ ਦੋਵੇਂ ਅਨੁਸੂਚਿਤ ਜਾਤੀ ਦੇ ਹੋਣ ਤਾਂ ਦੋਵਾਂ ਵਿਚੋਂ ਇਕ ਬੀ.ਪੀ.ਐੱਲ. (ਗ਼ਰੀਬੀ ਰੇਖਾ ਤੋਂ ਹੇਠਾਂ) ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣਾ ਚਾਹੀਦਾ ਹੈ। ਜੇਕਰ ਗ਼ੈਰ ਅਨੁਸੂਚਿਤ ਜਾਤੀ ਨਾਲ ਸਬੰਧਤ ਲੜਕਾ ਹੈ ਤਾਂ ਲੜਕੀ ਬੀ.ਪੀ.ਐੱਲ. ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣੀ ਜ਼ਰੂਰੀ ਹੈ ਅਤੇ ਜੇਕਰ ਲੜਕੀ ਗ਼ੈਰ ਅਨੁਸੂਚਿਤ ਜਾਤੀ ਹੈ ਤਾਂ ਲੜਕਾ ਬੀ.ਪੀ.ਐੱਲ. ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਣਾ ਚਾਹੀਦਾ ਹੈ।