ਗੁਰਦਾਸਪੁਰ/ਪਠਾਨਕੋਟ,
1 ਅਕਤੂਬਰ (ਹੇਮੰਤ ਨੰਦਾ) : ਗੁਰਦਾਸਪੁਰ ਲੋਕ ਸਭਾ ਉਪ ਚੋਣ ਦੇ ਨੇੜੇ ਆਉਂਦੇ ਹੀ ਆਮ
ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ 'ਆਪ' ਦੇ ਦੋ ਸੀਨੀਅਰ ਲੀਡਰ
ਕੁਲਭੂਸ਼ਣ ਸਿੰਘ ਜਿਨ੍ਹਾਂ ਨੇ ਪਿਛਲੀ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਜਨਰਲ ਸਕੱਤਰ
ਲਖਵੀਰ ਸਿੰਘ ਅਪਣੇ ਵਰਕਰਾਂ ਨਾਲ 'ਆਪ' ਛੱਡ ਕੇ ਕਾਂਗਰਸ 'ਚ ਕੈਪਟਨ ਅਮਰਿੰਦਰ ਸਿੰਘ ਦੀ
ਹਾਜ਼ਰੀ 'ਚ ਸ਼ਾਮਲ ਹੋ ਗਏ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ
ਕਿ 'ਆਪ' ਨੂੰ ਛੱਡ ਕੇ ਆਏ ਲੀਡਰ ਅਤੇ ਵਰਕਰਾਂ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ
ਅਤੇ ਪੀ.ਪੀ.ਸੀ.ਸੀ ਦੇ ਪ੍ਰਧਾਨ ਅਤੇ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਪੱਕੀ
ਹੋਵੇਗੀ। 'ਆਪ' ਨੂੰ ਛੱਡ ਕੇ ਆਏ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਅਰਵਿੰਦ ਕੇਜਰੀਵਾਲ ਦੀ
ਪਾਰਟੀ ਨੂੰ ਇਸ ਲਈ ਛੱਡ ਦਿਤਾ ਕਿਉਂਕਿ ਉਹ ਜਨਤਾ ਦੀ ਆਸ਼ਾਵਾਂ 'ਤੇ ਖਰੇ ਨਹੀਂ ਉਤਰੇ।