ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਸ਼ਰੇਆਮ ਚੱਲ ਰਿਹੈ ਗ਼ੈਰਕਨੂੰਨੀ ਮਾਈਨਿੰਗ ਦਾ ਗੋਰਖ ਧੰਦਾ

ਖ਼ਬਰਾਂ, ਪੰਜਾਬ

ਖਰੜ (ਡੈਵਿਟ ਵਰਮਾ): ਜਿਥੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਨਾਲ ਪੰਜਾਬ ਸਰਕਾਰ ਨੇ ਮਾਈਨਿੰਗ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਤੋਂ ਉਲਟ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸ਼ੇਖਪੁਰੇ ਦੇ ਸਰਕਾਰੀ ਸਕੂਲ ਦੇ ਪਿਛੇ ਕਈ ਸਾਲਾਂ ਤੋ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਕੇ ਮਾਈਨਿੰਗ ਦਾ ਗੋਰਖ ਧੰਦਾ ਜ਼ੋਰਾ-ਸ਼ੋਰਾ 'ਤੇ ਚੱਲ ਰਿਹਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ ਜਾਂ ਕਈ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਮਾਈਨਿੰਗ ਦਾ ਕੰਮ ਚਲ ਰਿਹਾ ਹੈ। ਇਸ ਨਜਾਇਜ਼ ਮਾਈਨਿੰਗ ਦੇ ਨਾਲ ਜਿਥੇ ਪਿੰਡ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਜਗ੍ਹਾ-ਜਗ੍ਹਾ ਟੋਏ ਪਏ ਹੋਣ ਦੇ ਨਾਲ ਪਿੰਡ ਦੇ ਵਸਨੀਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਥੇ ਪੰਜਾਬ ਸਰਕਾਰ ਨੂੰ ਇਹਨਾਂ ਸੜਕਾਂ ਦੀ ਰਿਪੇਅਰ ਕਰਾਉਣ 'ਤੇ ਲੱਖਾਂ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ।