ਆਰੀਅਨਜ਼ ਕਾਲਜ ਆਫ਼ ਲਾਅ 'ਚ ਵਰਲਡ ਸੋਸ਼ਲ ਜਸਟਿਸ ਡੇਅ ਮਨਾਇਆ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 21 ਫ਼ਰਵਰੀ (ਸੁਖਦੀਪ ਸਿੰਘ ਸੋਈ) : ਆਰੀਅਨਜ਼ ਕਾਲਜ ਆਫ ਲਾਅ, ਨੇ ਆਪਣੇ ਕਾਲਜ ਕੈਂਪਸ ਵਿੱਚ ਵਰਲਡ ਸੋਸ਼ਲ ਡੇਅ ਮਨਾਇਆ। ਵਰਲਡ ਸੋਸ਼ਲ ਡੇ ਦੀ ਜਾਗਰੂਕਤਾ ਅਤੇ ਮਹੱਤਤਾ ਬਾਰੇ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਡਾ: (ਪ¥ੋਫੈਸਰ) ਪਰਮਜੀਤ ਸਿੰਘ, ਡੀਨ ਫੈਕਲਟੀ ਆਫ ਲਾਅ, ਡੀਨ ਅਕੈਡਮਿਕਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਸਨ ਜਦਕਿ ਡਾ: (ਪ¥ੋਫੈਸਰ) ਵਰਿੰਦਰ ਕੁਮਾਰ ਕੋਸ਼ਿਕ, ਹੈਡ ਆਫ ਡਿਪਾਰਟਮੈਂਟ ਇਨ ਪੰਜਾਬ ਸਕੂਲ ਆਫ ਲਾਅ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਡਾ: ਭਾਰਤ ਅਸਿਸਟੈਂਟ ਪ¥ੋਫੈਸਰ, ਯੂਨੀਵਰਸਿਟੀ ਇੰਸਟੀਚਿਊਜ਼ ਆਫ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ ਇਸ ਮੋਕੇ ਤੇ ਗੈਸਟ ਆਫ ਆਨਰ ਸਨ।ਪ¥ੋਗਰਾਮ ਦੀ ਸ਼ੁਰੂਆਤ ਲੈਂਪ ਲਾਇਟਿੰਗ ਸੈਰਮਨੀ ਦੇ ਨਾਲ ਹੋਈ। ਆਰੀਅਨਜ਼ ਦੇ ਐਲਐਲ.ਬੀ ਅਤੇ ਬੀਏ-ਐਲਐਲ.ਬੀ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰੋਫੈਸਰ ਬੀ.ਐਸ ਸਿੱਧੂ, ਡਾਇਰੇਕਟਰ, ਐਡਮੀਨੀਸਟਰੇਸ਼ਨ, ਆਰੀਅਨਜ਼ ਗਰੂਪ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਡਾ: (ਪ¥ੋਫੈਸਰ) ਪਰਮਜੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਸੋਸ਼ਲ ਜਸਟਿਸ ਕਾਰਜਸਥਲ ਸਹਿਤ, ਨਿਸ਼ਪਕਸ਼ਤਾ, ਸਮਾਨਤਾ, ਵਿਵਿਧਤਾ ਦੇ ਪ¥ਤਿ ਆਦਰ, ਸਮਾਜਿਕ ਸੁਰੱਖਿਆ ਦੇ ਉਪਯੋਗ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਮਾਨਵਾਧਿਕਾਰ ਦੇ ਮੁੱਲਾਂ ਤੇ ਅਧਾਰਿਤ ਹੈ। ਪਰਮਜੀਤ ਨੇ ਅੱਗੇ ਕਿਹਾ ਕਿ “ਭਾਰਤੀ ਸਮਾਜ ਵਿੱਚ ਨੈਤਿਕ ਵਿਵਹਾਰ ਦੇ ਪੁਨਰਦੁਆਰ ਦੇ ਬਿਨਾਂ ਸਾਮਾਜਿਕ ਨਿਆਂ ਹਾਸਿਲ ਨਹੀ ਕੀਤਾ ਜਾ ਸਕਦਾ ਹੈ”।