ਅੱਠ ਲੱਖ ਦੀ ਐਫਡੀ ਨਾਲ ਪੂਰਾ ਕੀਤਾ ਪਿਤਾ ਦਾ ਸੁਪਨਾ, ਬਣਾਇਆ ਅਨੋਖਾ ਵਾਹਨ

ਖ਼ਬਰਾਂ, ਪੰਜਾਬ

ਚੰਡੀਗਡ਼੍ਹ: ਇੰਦੌਰ ਨੇਡ਼ੇ ਰਹਿਣ ਵਾਲੇ ਇੱਕ ਬਿਜ਼ਨੈੱਸਮੈਨ ਨੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਅਦਭੁਤ ਅੰਤਿਮ ਯਾਤਰਾ ਵਾਹਨ ਬਣਾਇਆ ਹੈ।

ਰਵਿੰਦਰ ਸਿੰਘ ਸਲੂਜਾ ਨੇ ਕਿਹਾ ਹੈ ਕਿ ਉਸ ਦੇ ਪਿਤਾ ਦੀ ਇੱਛਾ ਸੀ ਕਿ ਉਸ ਦੀ ਐਫਡੀ ਦੀ ਰਾਸ਼ੀ ਨਾਲ ਸਮਾਜਿਕ ਕੰਮ ਕੀਤਾ ਜਾਵੇ। ਇਸ ਲਈ ਬੇਟੇ ਨੇ 8 ਲੱਖ ਰੁਪਏ ਖ਼ਰਚ ਕਰ ਅੰਤਿਮ ਯਾਤਰਾ ਵਾਹਨ ਤਿਆਰ ਕਰਵਾਇਆ ਹੈ। ਇਸ ਦੀ ਵਰਤੋਂ ਸ਼ਹਿਰ ਦੇ ਵਿਅਕਤੀ ਕਰ ਸਕਣਗੇ।

ਰਵਿੰਦਰ ਸਿੰਘ ਨੇ ਦੱਸਿਆ ਕਿ 11 ਫਰਵਰੀ ਨੂੰ ਉਸ ਦੇ ਬੇਟੇ ਦਾ ਵਿਆਹ ਹੈ। ਇਸ ਲਈ ਠੀਕ ਇੱਕ ਦਿਨ ਉਹ ਇਹ ਅੰਤਿਮ ਯਾਤਰਾ ਵਾਹਨ ਸ਼ਹਿਰ ਨੂੰ ਸਮਰਪਿਤ ਕਰਨਗੇ।

ਇਸ ਅੰਤਿਮ ਯਾਤਰਾ ਵਾਹਨ ਨੂੰ ਚਲਾਉਣ ਵਿੱਚ ਆਉਣ ਵਾਲੇ ਖ਼ਰਚ ਨੂੰ ਵੀ ਰਵਿੰਦਰ ਸਿੰਘ ਹੀ ਦੇਣਗੇ। ਇਸ ਗੱਡੀ ਵਿੱਚ ਮ੍ਰਿਤਕ ਦੇਹ ਰੱਖਣ ਦੇ ਨਾਲ-ਨਾਲ 20 ਲੋਕਾਂ ਦੇ ਬੈਠਣ ਦੀ ਵੀ ਵਿਵਸਥਾ ਹੈ।

ਰਵਿੰਦਰ ਸਿੰਘ ਦਾ ਸਾਮਾਨ ਪੈਕੇਜਿੰਗ ਦਾ ਬਿਜ਼ਨੈੱਸ ਹੈ। ਉਹ ਹਟਵਾਡ਼ਾ ਗੁਰਦੁਆਰਾ ਦੇ ਸਕੱਤਰ ਵੀ ਹਨ। ਪਿਛਲੇ ਸਾਲ ਰਵੀਵਿੰਦਰ ਸਿੰਘ ਦੇ ਪਿਤਾ ਹਰਬੰਸ ਸਿੰਘ ਸਲੂਜਾ ਦੀ ਮੌਤ ਹੋ ਗਈ ਸੀ।