ਅੱਠਵੀਂ ਤੇ ਦਸਵੀਂ ਦੇ ਨਤੀਜੇ 15 ਦਿਨਾਂ ਅੰਦਰ ਦਿਤੇ ਜਾਣਗੇ: ਅਰੁਣਾ ਚੌਧਰੀ

ਖ਼ਬਰਾਂ, ਪੰਜਾਬ

ਰੂਪਨਗਰ: ਗਣਤੰਤਰ ਦਿਵਸ ਮੌਕੇ ਰੋਪੜ ਵਿਖੇ ਪੁਜੇ ਸਿਖਿਆ ਮੰਤਰੀ ਅਰੁਣਾ ਚੌਧਰੀ ਨੇ ਅਪਣੇ ਭਾਸ਼ਨ ਵਿਚ ਕਿਹਾ ਕਿ ਅੱਠਵੀਂ ਤੇ ਦਸਵੀਂ ਦੇ ਨਤੀਜੇ 15 ਦਿਨਾਂ ਦੇ ਅੰਦਰ ਦਿਤੇ ਜਾਣਗੇ। 

ਇਸ ਤੋਂ ਇਲਾਵਾ 70 ਹਜ਼ਾਰ ਅਧਿਆਪਕਾਂ ਦੀਆਂ ਪਦਉਨਤੀਆਂ ਦਿਤੀਆਂ ਗਈਆਂ ਤੇ ਸਿਖਿਆ ਵਿਚ ਹੋਰ ਵੀ ਕਈ ਤਰ੍ਹਾਂ ਦੇ ਸੁਧਾਰ ਕੀਤੇ ਜਾਣਗੇ। ਅੱਗੇ ਉਨ੍ਹਾਂ ਕਿਹਾ ਕੇ ਛੇਤੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਨਰਸਰੀ ਕਲਾਸਾਂ ਲਾਈਆਂ ਜਾਣਗੀਆਂ। ਪੰਜਾਬ ਇਸ ਖੇਤਰ ਵਿਚ ਪਹਿਲਾ ਸੂਬਾ ਹੋਵੇਗਾ।