ਬਾਦਲਾਂ ਨੇ 19 ਮਹੀਨਿਆਂ 'ਚ 14 ਕਰੋੜ ਦਾ ਤੇਲ ਫੂਕਿਆ

ਖ਼ਬਰਾਂ, ਪੰਜਾਬ

ਪਟਿਆਲਾ, 17 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਸੂਬੇ ਦੇ ਚੁਣੇ ਹੋਏ ਵਿਧਾਇਕਾਂ ਦੀਆਂ ਤਨਖਾਹਾਂ, ਭੱਤੇ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਮਹੀਨਵਾਰ ਅਤੇ ਸਾਲਾਨਾ ਖ਼ਰਚੇ ਸੂਬਾਈ ਵਿਧਾਨ ਸਭਾਵਾਂ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 164 ਅਧੀਨ ਨਿਸ਼ਚਿਤ ਕੀਤੇ ਜਾਂਦੇ ਹਨ। ਇਕ ਵਿਧਾਇਕ ਨੂੰ ਸੂਬਾ ਸਰਕਾਰ ਹਰ ਮਹੀਨੇ ਲਗਭਗ 2.50 ਤੋਂ 3 ਲੱਖ ਰੁਪਏ ਮਹੀਨਾ ਅਦਾ ਕਰਦੀ ਹੈ।
ਪੰਜਾਬ ਦੇ ਇਕ ਆਰ.ਟੀ.ਆਈ. ਮਾਹਰ ਦਿਨੇਸ਼ ਚੱਢਾ ਵਲੋਂ ਸਰਕਾਰੀ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੋਵਾਂ ਪਿਉ-ਪੁੱਤਰਾਂ ਨੇ ਅਪ੍ਰੈਲ 2012 ਤੋਂ ਅਕਤੂਬਰ 2013 ਤਕ ਯਾਨੀ ਸਿਰਫ਼ 19 ਮਹੀਨਿਆਂ 'ਚ ਅਪਣੀਆਂ 51 ਸਰਕਾਰੀ ਗੱਡੀਆਂ 'ਚ ਤੇਲ ਰਾਹੀਂ ਸਰਕਾਰੀ ਖ਼ਜਾਨੇ ਦੇ ਹੀ 14 ਕਰੋੜ ਰੁਪਏ ਉਡਾ ਦਿਤੇ। ਇਨ੍ਹਾਂ ਖ਼ਰਚਿਆਂ 'ਚ ਦੋਵੇਂ ਪਿਉ-ਪੁੱਤਰਾਂ ਦੀਆਂ ਚਾਰ ਲੈਂਡ ਕਰੂਜ਼ਰ ਗੱਡੀਆਂ ਦਾ ਤੇਲ ਖ਼ਰਚਾ ਸ਼ਾਮਲ ਨਹੀਂ ਕੀਤਾ ਗਿਆ।