ਸ੍ਰੀ ਮੁਕਤਸਰ ਸਾਹਿਬ ਦੇ ਥਾਂਦੇਵਾਲਾ ਰੋਡ ਸਥਿਤ ਅਮਨ ਕਲੋਨੀ ਗਲੀ ਨੰ :- 1 ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦ ਘਰ ਵਾਲੀਆਂ ਵਲੋਂ ਮੱਝਾਂ ਲਈ ਲਿਆਂਦੀ ਤੂੜੀ ਦੀ ਸੰਭਾਲ ਕੀਤੀ ਜਾ ਰਹੀ ਸੀ ਤਾ ਜਿਸ ਜਗ੍ਹਾਂ ਦੇ ਨਾਲ ਘਰ ਵਿਚ ਬਣਿਆ ਇਕ ਬਾਥਰੂਮ ਦੀ ਛੱਤ ਤੇ ਇਕ ਕਵਰ ਵਿਚ ਬੰਦ 32 ਬੋਰ ਰਿਵਾਲਵਰ ਪਿਆ ਦੇਖਿਆ ਜੋ ਕੇ ਮਿਟੀ ਅਤੇ ਜੰਗਾਲ ਨਾਲ ਭਰਿਆ ਹੋਇਆ ਸੀ। ਜਿਸ ਦੀ ਸੂਚਨਾ ਤੂੜੀ ਸੰਭਾਲ ਰਹੇ ਜਗਜੀਤ ਸਿੰਘ ਨੇ ਪਹਿਲਾ ਆਪਣੇ ਮਾਲਕ ਨੂੰ ਦਿਤੀ ਅਤੇ ਫਿਰ ਪੁਲਿਸ ਨੂੰ ਦਿਤੀ।
ਥਾਣਾ ਸਿਟੀ ਦੇ ਏ.ਐਸ.ਆਈ ਜਗਦੀਸ਼ ਸਿੰਘ ਨੇ ਮੋਕੇ ਤੇ ਜਾ ਕੇ ਉਸ ਰਿਵਾਲਵਰ ਨੂੰ ਆਪਣੇ ਕਬਜੇ ਵਿਚ ਲੈ ਲਿਆ ਅਤੇ ਥਾਣੇ ਪਹੁੰਚ ਕੇ ਜਗਜੀਤ ਸਿੰਘ ਦੇ ਬਿਆਨ ਲੇ ਕੇ ਮਾਮਲਾ ਦਰਜ ਕਰ ਲਿਆ। ਇਸ ਬਾਰੇ ਜਗਜੀਤ ਸਿੰਘ ਨੇ ਦਸਿਆ ਕੇ ਅਸੀਂ ਆਪਣੇ ਘਰ ਦੇ ਅਗੇ ਖਾਲੀ ਪਏ ਨੋਹਰੇ ਵਿਚ ਆਪਣੀ ਮੱਝ ਵਾਸਤੇ ਤੂੜੀ ਸੰਭਾਲ ਰਹੇ ਸੀ ਅਤੇ ਜਿਸ ਜਗ੍ਹਾ ਤੂੜੀ ਸੰਭਾਲ ਰਹੇ ਸੀ ਉਸ ਥਾਂ ਤੇ ਇਕ ਬਾਥਰੂਮ ਬਣਿਆ ਹੋਇਆ ਹੈ ਜਦ ਤੂੜੀ ਦੀ ਢੇਰ ਉਸ ਬਾਥਰੂਮ ਦੀ ਛੱਤ ਤਕ ਹੋਈ ਤਾਂ ਬਾਥਰੂਮ ਦੀ ਛੱਤ ਤੇ ਇਕ ਪਿਸਤੋਲ ਦਿਸਿਆ, ਜਿਸਦੀ ਸੂਚਨਾ ਸਾਡੇ ਮਾਲਿਕ ਡਾਕਟਰ ਸਾਹਿਬ ਨੂੰ ਦਿਤੀ।
ਇਸ ਬਾਰੇ ਜਦ ਥਾਣਾ ਸਿਟੀ ਦੇ ਇੰਚਾਰਜ ਇੰਸਪੇਕਟਰ ਤੇਜਿੰਦੇਰਪਾਲ ਸਿੰਘ ਨਾਲ ਕੀਤੀ ਤਾਂ ਉਹਨਾਂ ਕਿਹਾ ਸਾਨੂੰ ਥਾਂਦੇਵਾਲਾ ਰੋਡ ਤੋ ਅਮਨ ਕਲੋਨੀ ਤੋ ਇਕ ਸੂਚਨਾ ਮਿਲੀ ਸੀ ਕੇ ਖਾਲੀ ਪਏ ਨੋਹਰੇ ਦੇ ਬਾਥਰੂਮ ਦੀ ਛੱਤ ਤੇ ਇਕ ਰਿਵਾਲਵਰ ਪਿਆ ਹੈ। ਜਿਸ ਨੂੰ ਅਸੀਂ ਉਥੇ ਮੌਕੇ 'ਤੇ ਪਹੁੰਚ ਕੇ ਆਪਣੇ ਕਬਜੇ ਵਿਚ ਲੈ ਲਿਆ ਹੈ ਅਤੇ ਇਸ ਬਾਰੇ ਤਫਦੀਸ਼ ਕੀਤੀ ਜਾ ਰਹੀ ਇਹ ਇਸ ਤਰ੍ਹਾ ਲਗਦਾ ਹੈ ਜਾਂ ਤਾ ਕੋਈ ਅਗਿਆਤ ਵਿਅਕਤੀ ਇਸ ਨੂੰ ਚੋਰੀ ਕਰਕੇ ਜਾਂ ਕੋਈ ਵਾਰਦਾਤ ਕਰਕੇ ਇਥੇ ਸੁੱਟ ਗਿਆ ਹੈ।
ਫਿਰ ਚੋਣਾਂ ਸਮੇਂ ਪੁਲਿਸ ਤੋ ਡਰਦਾ ਜਿਸ ਤਰ੍ਹਾ ਦੀ ਇਸ ਦੀ ਹਾਲਤ ਦੇਖਣ ਨੂੰ ਲਗਦੀ ਹੈ ਇਹ 5-6 ਮਹੀਨ ਪਹਿਲਾ ਦਾ ਪਿਆ ਹੈ ਬਰਸਾਤ ਨਾਲ ਇਸ ਨੂੰ ਜੰਗਾਲ ਲੱਗੀ ਹੋਈ ਹੈ। ਬਾਕੀ ਅਸੀਂ ਮਾਮਲਾ ਦਰਜ ਕਰਕੇ ਇਸ ਦੀ ਤਫਦੀਸ਼ ਸ਼ੁਰੂ ਕਰ ਦਿਤੀ ਹੈ ਘਰ ਵਾਲਿਆ ਦੇ ਬਿਆਨਾਂ ਉਤੇ ਹੀ ਕਾਰਵਾਈ ਕੀਤੀ ਜਾਵੇਗੀ ਦੂਸਰਾ ਇਹ ਲਾਇਸੇੰਸੀ ਰਿਵਾਲਵਰ ਲਗਦਾ ਹੈ ਇਸ ਦੇ ਨੰਬਰ ਟ੍ਰੇਸ ਕਰਕੇ ਪਤਾ ਕੀਤਾ ਜਾਵੇਗਾ ਕੇ ਇਹ ਕਿਸ ਦਾ ਹੈ।